ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਨੇ ਸ਼ਰਧਾਂਜਲੀ ਦਿਹਾੜਾ ਮਨਾਇਆ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਅੱਤਵਾਦ ਦੇ ਦਿਨਾਂ ‘ਚ ਸ਼ਹੀਦ ਹੋਏ ਦੇਸ਼ ਦੀ ਮਹਾਨ ਹਸਤੀਆਂ ਦੀ ਫੋਟੋ ਅੱਗੇ ਫੁੱਲ ਅਰਪਿਤ ਕਰਕੇ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਨੇ ਸ਼ਰਧਾਂਜਲੀ ਦਿਹਾੜਾ ਮਨਾਇਆ ਸਥਾਨਕ ਸਨਾਤਨ ਧਰਮ ਸਭਾ ਮੰਦਿਰ ਵਿਖੇ ਰੱਖੇ ਸਮਾਗਮ ‘ਚ ਜਿਲਾ ਪ੍ਰਧਾਨ ਮੁਕੇਸ਼ ਕਸ਼ਿਅਪ ਦੀ ਅਗਵਾਈ ‘ਚ ਸ਼ਿਵ ਸੈਨਿਕਾਂ ਦਾ ਵੱਡਾ ਹਜ਼ੂਮ ਇਕੱਤਰ ਹੋਇਆ। ਇਸ ਦੌਰਾਨ ਜਿਲਾ ਪ੍ਰਧਾਨ ਮੁਕੇਸ਼ ਕਸ਼ਿਅਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੇ ਬੀਤੇ ਸਮੇ ‘ਚ ਬਹੁਤ ਵੱਡਾ ਕਾਲਾ ਦੌਰ ਵੇਖਿਆ ਹੈ ਉਸ ਕਾਲੇ ਦੌਰ ਚ ਪੰਜਾਬ ਵਾਸੀਆਂ ਨੂੰ ਕਢਣ ਲਈ ਕਈ ਲੋਕਾਂ ਨੂੰ ਆਪਣੀ ਕੁਰਬਾਨੀ ਦੇਣੀ ਪਈ ਜਿਹਨਾਂ ਵਿੱਚ ਸਾਡੇ ਦੇਸ਼ ਦੀ ਤਤਕਾਲੀ ਪ੍ਰਧਾਨਮੰਤਰੀ ਇੰਦਰਾ ਗਾਂਧੀ, ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ,ਜਨਰਲ ਵੈਧ,ਲਾਲਾ ਜਗਤ ਨਾਰਾਇਣ,ਪੰਜਾਬ ਪੁਲਿਸ ਦੇ ਹਜ਼ਾਰਾਂ ਜਵਾਨ ਤੇ ਅਫ਼ਸਰ ਆਦਿ ਆਮ ਜਨਤਾ ਦੇ ਨਾਮ ਵੀ ਸ਼ਾਮਿਲ ਹਨ।

Advertisements

ਇਹਨਾਂ ਮਹਾਨ ਹਸਤੀਆਂ ਦੀ ਸ਼ਹਾਦਤ ਦੀ ਬਦੋਲਤ ਅੱਜ ਅਸੀਂ ਖੁੱਲ੍ਹੇ ਆਸਮਾਨ ਚ ਨਿਡਰ ਹੋਕੇ ਸਾਹ ਲੈ ਰਹੇ ਹਨ ਪੰਜਾਬ ਦੀ ਨਵੀ ਪੀੜੀ ਏਨਾ ਲੋਕਾਂ ਦਾ ਦੇਣਾ ਦੇ ਨਹੀਂ ਸਕਦੀ। ਇਸ ਮੌਕੇ ਸ਼ਿਵ ਸੈਨਿਕਾਂ ਨੇ ਸ਼ਹੀਦ ਮਹਾਨ ਹਸਤੀਆਂ ਦੀ ਫੋਟੋ ਅੱਗੇ ਫੁੱਲ ਚੜਾ ਕੇ ਓਹਨਾ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੁਨੀਲ ਸਹਿਗਲ ਜਿਲਾ ਉਪ ਪ੍ਰਧਾਨ, ਸ਼ਪਤ ਅਲੀ ਜਿਲਾ ਯੂਥ ਪ੍ਰਧਾਨ, ਪ੍ਰਵੀਨ ਕੁਮਾਰ ਸ਼ਹਿਰੀ ਸਕੱਤਰ, ਸੰਜੀਵ ਕੁਮਾਰ ਸੋਨੂੰ ਜਿਲਾ ਉਪ ਪ੍ਰਧਾਨ, ਜਿਤੇਂਦਰ ਸਹਿਗਲ, ਰਾਜਵੀਰ ਸਿੰਘ ਰਾਜਾ, ਰਿਸ਼ੀਪਾਲ ਸਿੰਘ, ਵਿਨੋਦ ਕਸ਼ਅਪ, ਰਜਤ ਕੁਮਾਰ, ਮਨੁ ਭਸੀਨ, ਰਿਹਾਨ ਅਲੀ, ਰਫੀ,ਗੁਲਜ਼ਾਰ, ਰਾਮੁ, ਵਿਨੋਦ, ਬਾਵਾ, ਲਵਜੀਤ ਸਿੰਘ, ਜੋਗਾ ਸਿੰਘ ਆਦਿ ਹਾਜ਼ਿਰ ਸਨ ਇਸ ਮੌਕੇ ਜਿਲਾ ਪੁਲਿਸ ਨੇ ਲਾ ਐਂਡ ਆਰਡਰ ਨੂੰ ਬਰਕਰਾਰ ਰੱਖਦਿਆਂ ਫੋਰਸ ਲਗਾਕੇ ਸ਼ਿਵ ਸੈਨਿਕਾਂ ਨੂੰ ਸੁਰੱਖਿਆ ਵੀ ਮੁਹਇਆ ਕਰਵਾਈ।

LEAVE A REPLY

Please enter your comment!
Please enter your name here