ਗੋਲੀ ਮਾਰ ਕੇ ਗੈਂਗਸਟਰ ਸੰਜੀਵ ਮਹੇਸ਼ਵਰੀ ਜੀਵਾ ਦੀ ਕੀਤੀ ਹੱਤਿਆ, ਵਕੀਲ ਦੀ ਵਰਦੀ ਵਿਚ ਆਏ ਹਮਲਾਵਰ, ਬੱਚੀ ਸਮੇਤ 4 ਜ਼ਖ਼ਮੀ

ਲਖਨਊ (ਦ ਸਟੈਲਰ ਨਿਊਜ਼)। ਲਖਨਊ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕੈਸਰਬਾਗ ਸਥਿਤ ਕੋਰਟ ਕੈਂਪਸ  ਵਿੱਚ ਬਦਮਾਸ਼ ਸੰਜੀਵ ਜੀਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਦਮਾਸ਼ ਵਕੀਲ ਦੇ ਪਹਿਰਾਵੇ ਵਿੱਚ ਆਏ ਸਨ। ਉਸ ਨੇ ਸੰਜੀਵ ਤੇ ਗੋਲੀ ਚੱਲਾ ਦਿੱਤੀ। ਗੋਲੀਬਾਰੀ ਵਿੱਚ ਇੱਕ ਲੜਕੀ, ਇੱਕ ਪੁਲਿਸ ਮੁਲਾਜ਼ਮ ਸਮੇਤ ਚਾਰ ਜ਼ਖ਼ਮੀ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਹਮਲਾਵਰ ਫ਼ਰਾਰ ਹੋ ਗਏ।

Advertisements

ਗੋਲੀਬਾਰੀ ਕਾਰਨ ਅਦਾਲਤ ਵਿੱਚ ਹਫੜਾ-ਦਫੜੀ ਮੱਚ ਗਈ। ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੈ ਅਤੇ ਉੱਚ-ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਹਨ। ਸੰਜੀਵ ਮਹੇਸ਼ਵਰੀ ਉਰਫ ਜੀਵਾ ਮੁਖਤਾਰ ਅੰਸਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਉਹ ਮੁਜ਼ੱਫਰਨਗਰ ਦਾ ਬਦਨਾਮ ਗੈਂਗਸਟਰ ਸੀ।

LEAVE A REPLY

Please enter your comment!
Please enter your name here