Saturday, October 31, 2026
Home National ਬੱਚਿਆਂ ਦੇ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ, 20 ਨਵਜਨਮੇ ਬੱਚਿਆਂ ਨੂੰ ਕੀਤਾ...

ਬੱਚਿਆਂ ਦੇ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ, 20 ਨਵਜਨਮੇ ਬੱਚਿਆਂ ਨੂੰ ਕੀਤਾ ਰੈਫਰ

ਦਿੱਲੀ (ਦ ਸਟੈਲਰ ਨਿਊਜ਼)। ਪੱਛਮੀ ਦਿੱਲੀ ਦੇ ਜਨਕਪੁਰੀ ਇਲਾਕੇ ਵਿੱਚ ਦੇਰ ਰਾਤ ਇੱਕ ਹਸਪਤਾਲ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਉੱਥੋਂ 20 ਨਵਜਨਮੇ ਬੱਚਿਆਂ ਨੂੰ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਸੂਚਨਾ ਜਾਣਕਾਰੀ ਦਿੱਤੀ ਕਿ ਦੇਰ ਰਾਤ 1.35 ਵਜੇ ਹਸਪਤਾਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।

Advertisements

ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ ਤੇ ਭੇਜੀਆਂ ਗਈਆਂ। ਅਧਿਕਾਰੀਆਂ ਅਨੁਸਾਰ ਹਸਪਤਾਲ ਦੇ ਅੰਡਰਗਰਾਊਂਡ ਵਿੱਚ ਰੱਖੇ ਫਰਨੀਚਰ ਵਿੱਚ ਅੱਗ ਲੱਗ ਗਈ ਸੀ। ਉਨ੍ਹਾਂ ਦੱਸਿਆਂ ਕਿ ਅੱਗ ਤੇ ਦੇਰ ਰਾਤ 2.25 ਵਜੇ ਤੱਕ ਕਾਬੂ ਪਾ ਲਿਆ ਗਿਆ। ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

LEAVE A REPLY

Please enter your comment!
Please enter your name here