Thursday, October 22, 2026
Home Chandigarh 35 ਬੈਡਮਿੰਟਨ ਖਿਡਾਰੀ ਇਕ ਮਹੀਨੇ ਦੇ ਕੈਂਪ ਲਈ ਹੈਦਰਾਬਾਦ ਰਵਾਨਾ

35 ਬੈਡਮਿੰਟਨ ਖਿਡਾਰੀ ਇਕ ਮਹੀਨੇ ਦੇ ਕੈਂਪ ਲਈ ਹੈਦਰਾਬਾਦ ਰਵਾਨਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਲਈ ਬਿਹਤਰ ਮੰਚ ਮੁਹੱਈਆ ਕਰਵਾਉਣ ਦੇ ਟੀਚੇ ਤਹਿਤ ਪੰਜਾਬ ਦੇ 35 ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਇਕ ਮਹੀਨੇ ਲਈ ਵਿਸ਼ੇਸ਼ ਸਿਖਲਾਈ ਹਾਸਲ ਕਰਨ ਲਈ ਅੱਜ ਹੈਦਰਾਬਾਦ ਲਈ ਰਵਾਨਾ ਹੋਏ।ਖੇਡ ਵਿਭਾਗ ਦੇ ਮੁੱਖ ਦਫਤਰ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਤੋਂ ਰਵਾਨਾ ਹੋਏ ਖਿਡਾਰੀਆਂ ਵਿੱਚ ਅੰਡਰ 9 ਤੋਂ 16 ਤੱਕ 18 ਲੜਕੀਆਂ ਤੇ 17 ਮੁੰਡੇ ਸ਼ਾਮਲ ਹਨ। ਇਨ੍ਹਾਂ ਨਾਲ ਪੰਜਾਬ ਦੇ ਦੋ ਬੈਡਮਿੰਟਨ ਕੋਚ ਵੀ ਰਵਾਨਾ ਹੋਏ।

Advertisements

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹੈਦਰਾਬਾਦ ਲਈ ਰਵਾਨਾ ਹੋਏ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ।ਹੈਦਰਾਬਾਦ ਦੇਸ਼ ਵਿੱਚ ਬੈਡਮਿੰਟਨ ਖੇਡ ਦਾ ਧੁਰਾ ਹੈ ਜਿੱਥੇ ਪੰਜਾਬ ਦੇ ਖਿਡਾਰੀਆਂ ਨੂੰ ਭੇਜਣ ਦਾ ਉਦੇਸ਼ ਵੱਡਾ ਮੰਚ ਮੁਹੱਈਆ ਕਰਵਾਉਣਾ ਹੈ। ਇਹ ਕੈਂਪ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਹਿਲੀ ਵਾਰ ਲਗਾਇਆ ਜਾ ਰਿਹਾ ਹੈ  ਜਿਸ ਦਾ ਸਾਰਾ ਖ਼ਰਚਾ ਖੇਡ ਵਿਭਾਗ ਵੱਲੋਂ ਉਠਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਖਿਡਾਰੀਆਂ ਨੂੰ ਇੱਕ ਮਹੀਨੇ ਲਈ ਭਾਰਤੀ ਬੈਡਮਿੰਟਨ ਕੋਚ ਮੁਹੰਮਦ ਆਰਿਫ ਤੇ ਜਵਾਲਾ ਗੁੱਟਾ ਵੱਲੋਂ ਕੋਚਿੰਗ ਦਿੱਤੀ ਜਾਵੇਗੀ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਅਤੇ ਸੁਧਾਰ ਐਜੂਕੇਸ਼ਨਲ ਸੁਸਾਇਟੀ ਹੈਦਰਾਬਾਦ (ਤੇਲੰਗਾਨਾ) ਵਿਖੇ ਦੇਸ਼ ਭਰ ਦੇ ਬੈਡਮਿੰਟਨ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ  ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਲਈ ਸੂਬੇ ਭਰ ਵਿੱਚੋਂ ਕੁੱਲ 35 ਖਿਡਾਰੀ ਚੁਣੇ ਗਏ ਹਨ l ਇਨ੍ਹਾਂ ਖਿਡਾਰੀਆਂ ਨਾਲ ਦੋ ਕੋਚ ਵਰੁਣ ਤੇ ਸ਼ਹਿਨਾਜ਼ ਵੀ ਰਵਾਨਾ ਹੋਏ।

LEAVE A REPLY

Please enter your comment!
Please enter your name here