Thursday, October 22, 2026
Home National ਮੋਦੀ ਸਰਕਾਰ ਨੇ ਨਹਿਰੂ ਮੈਮੋਰੀਅਲ ਦਾ ਨਾਮ ਬਦਲ ਕੇ ਰੱਖਿਆ ਪੀਐੱਮ ਮੈਮੋਰੀਅਲ

ਮੋਦੀ ਸਰਕਾਰ ਨੇ ਨਹਿਰੂ ਮੈਮੋਰੀਅਲ ਦਾ ਨਾਮ ਬਦਲ ਕੇ ਰੱਖਿਆ ਪੀਐੱਮ ਮੈਮੋਰੀਅਲ

ਦਿੱਲੀ(ਦ ਸਟੈਲਰ ਨਿਊਜ਼)। ਦਿੱਲੀ ਸਥਿਤ ਨਹਿਰੂ ਮੈਮੋਰੀਅਲ ਦਾ ਨਾਮ ਬਦਲ ਦਿੱਤਾ ਗਿਆ ਹੈ। ਹੁਣ ਨਹਿਰੂ ਮੈਮੋਰੀਅਲ ਨੂੰ ਪੀ.ਐੱਮ.ਮੈਮੋਰੀਅਲ ਦੇ ਨਾਮ ਨਾਲ ਜਾਣਿਆ ਜਾਵੇਗਾ। ਨਾਮ ਬਦਲਣ ਤੇ ਕਾਂਗਰਸ ਨੇ ਮੋਦੀ ਸਰਕਾਰ ਤੇ ਨਿਸ਼ਾਨਾਂ ਵਿਨ੍ਹਿਆਂ ਹੈ। ਕਾਂਗਰਸ ਨੇ ਕਿਹਾ ਕਿ ਨਾਮ ਵਿੱਚ ਤਬਦੀਲੀ ਬਦਲਾਖੋਰੀ ਅਤੇ ਤੰਗਦਿਲੀ ਦਾ ਨਤੀਜਾ ਹੈ। ਕਾਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਤੰਗਦਿਲੀ ਅਤੇ ਬਦਲਾਖੋਰੀ ਦਾ ਦੂਜਾ ਨਾਮ ਮੋਦੀ ਹੈ। ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਨੂੰਹੁਣ ਪ੍ਰਧਾਨ ਮੰਤਰੀ ਮਿਊਜ਼ੀਅਮ ਐਂਡ ਲਾਇਬ੍ਰੇਰੀ ਨੇ ਨਾਮ ਨਾਲ ਜਾਣਿਆ ਜਾਵੇਗਾ।

Advertisements

ਮੀਡੀਆ ਰਿਪੋਰਟਾਂ ਮੁਤਾਬਕ, ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਬੈਠਕ ਹੋਈ ਸੀ ਜਿਸ ਵਿੱਚ ਨਹਿਰੂ ਮੈਮੋਰੀਅਲ ਦਾ ਨਾਮ ਬਦਲਣ ਦੇ ਫੈਸਲੇ ਤੇ ਮੋਹਰ ਲੱਗ ਗਈ। ਰਾਜਨਾਥ ਸਿੰਘ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਈਬ੍ਰੇਰੀ ਦੇ ਉਪ-ਪ੍ਰਧਾਨ ਹਨ। ਉਥੇ ਹੀ ਪ੍ਰਧਾਨ ਮੰਤਰੀ ਇਸਦੇ ਪ੍ਰਧਾਨ ਹਨ। ਇਨ੍ਹਾਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਧਰਮਿੰਦਰ ਪ੍ਰਧਾਨ, ਜੀ ਕਿਸ਼ਨ ਰੈੱਡੀ, ਅਨੁਰਾਗ ਠਾਕੁਰ ਸਣੇ 29 ਮੈਂਬਰ ਇਸ ਸੋਸਾਇਟੀ ਵਿੱਚ ਸ਼ਾਮਿਲ ਹਨ।

LEAVE A REPLY

Please enter your comment!
Please enter your name here