
ਅਮਰੀਕਾ (ਦ ਸਟੈਲਰ ਨਿਊਜ਼)। ਦੱਖਣੀ ਚਿਲੀ ਦੇ ਮਾਉਲੇ ਖੇਤਰ ਵਿੱਚ ਇੱਕ ਹਾਈਵੇਅ ਤੇ ਹਾਦਸਾ ਵਾਪਰਿਆ ਹੈ, ਜਿੱਥੇ ਕਰੀਬ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਫਾਇਰ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਸੈਨ ਜੇਵੀਅਰ, ਮਾਉਲੇ ਖੇਤਰ ਦੇ ਆਸ-ਪਾਸ ਇੱਕ ਹਾਈਵੇਅ ਦੇ ਕੰਢੇ ਇੰਜਨ ਖਰਾਬ ਹੋਣ ਕਾਰਨ ਪਿਕਅੱਪ ਵੈਨ ਰੁੱਕ ਗਈ ਅਤੇ ਦੂਜੇ ਵਾਹਨ ਵਿੱਚ ਸਵਾਰ ਵਿਅਕਤੀ ਉਸਦੀ ਸਹਾਇਤਾ ਲਈ ਰੁਕ ਗਏ।

ਇਸ ਦੌਰਾਨ ਧੁੰਦ ਅਤੇ ਤਿਲਕਣ ਦੇ ਬਾਵਜੂਦ ਤੇਜ਼ ਰਫਤਾਰ ਨਾਲ ਆ ਰਹੇ ਤੀਜੇ ਵਾਹਨ ਨੇ ਦੋਵਾਂ ਵਾਹਨਾਂ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਵਿੱਚ 8 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਕੀ 3 ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।












