Wednesday, October 28, 2026
Home International ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੱਖਾਂ ਅਤੇ ਇੰਮੀਗ੍ਰੇਸ਼ਨ ਦੇ ਮਸਲਿਆ ਨੂੰ...

ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੱਖਾਂ ਅਤੇ ਇੰਮੀਗ੍ਰੇਸ਼ਨ ਦੇ ਮਸਲਿਆ ਨੂੰ ਲੈ ਕੇ ਰਾਸ਼ਟਰਪਤੀ ਬਾਈਡੇਨ ਨੂੰ ਮਿਲੇ

ਨਿਊਯਾਰਕ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਮਰੀਕਾ ਦੇ ਉੱਘੇ ਗੁਰਸਿੱਖ ਅਟਾਰਨੀ ਸ. ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਪਾਲੋ ਆਲਟੋ ਵਿੱਖੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਕੀਤੀ। ਜਾਣਕਾਰੀ ਦਿੰਦਿਆਂ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਅਹਿਮ ਮਸਲਿਆਂ ਤੇ ਉਹਨਾਂ  ਵੱਲੋਂ ਰਾਸ਼ਟਰਪਤੀ ਬਾਈਡੇਨ ਨੂੰ ਜਾਣੂ ਕਰਵਾਇਆ ਗਿਆ। ਜਿੰਨਾਂ ਵਿੱਚ ਬੈਕਲਾਗ ਤੇ ਐੌਫ 4-3 ਦੇ ਵੀਜ਼ੇ ਵਾਲੇ ਲੋਕਾਂ ਨੂੰ ਜ਼ਿਆਦਾ ਸਮਾਂ ਨਾ ਲਾਇਆ ਜਾਵੇ ਅਤੇ ਸੀਮਤ ਸਮਾਂ ਦਿੱਤਾ ਜਾਵੇ। ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਵਿੱਚ ਕਈ  ਦਹਾਕਿਆਂ ਤੋਂ ਰਹਿ ਰਹੇ ਬਿਨਾ ਕਾਗਜਾਤ ਦੇ  ਲੋਕਾਂ ਨੂੰ ਪੱਕੇ ਕਰਨ ਸਬੰਧੀ ਇਸ ਮਸਲੇ ਨੂੰ ਵੀ ਹਲ ਕਰਨ ਬਾਰੇ ਕਿਹਾ ਅਤੇ ਇੱਥੇ ਰਹਿ ਰਹੇ ਸਿੱਖਾਂ ਤੇ ਹੇਟ ਕ੍ਰਾਈਮ ਦੇ ਬਾਰੇ ਵੀ ਜਾਣੂ  ਕਰਵਾਇਆ ਉਹਨਾਂ ਦੱਸਿਆ ਕਿ ਉਹਨਾਂ ਵਲੋ ਰਾਸਟਰਪਤੀ ਨੂੰ ਕੁਝ ਬਾਹਰਲੇ ਮੁਲਕਾਂ ਦੇ ਲੋਕ ਸਿੱਖਾਂ ਨੂੰ ਨਿਸ਼ਾਨਾ ਬਣਾਉਦੇ ਹਨ।

Advertisements

ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ। ਇਸ ਮਸਲੇ ਤੇ ਵੀ ਉਹਨਾਂ ਨੂੰ ਜਾਣੂ ਕਰਵਾਇਆ ਗਿਆ। ਰਾਸ਼ਟਰਪਤੀ ਜੋਅ ਬਾਈਡੇਨ  ਨੇ ਕਿਹਾ ਕਿ ਭਾਰਤ ਨਾਲ ਸਾਡੇ ਬਹੁਤ ਹੀ ਨਜਦੀਕੀ ਅਤੇ ਗੂੜੇ ਸਬੰਧ ਹਨ ਅਤੇ  ਅਮਰੀਕਾ ਵਿੱਚ ਰਹਿ ਰਹੇ ਸਿੱਖ ਬਹੁਤ ਮਿਹਨਤੀ ਕੋਮ ਹੈ ਅਤੇ ਉਹਨਾਂ ਦਾ ਦੇਸ਼ ਪ੍ਰਤੀ ਵੀ ਬਹੁਤ ਵੱਡਾ ਯੋਗਦਾਨ ਹੈ। ਅਤੇ ਅਮਰੀਕਾ ਦੀ ਧਰਤੀ ਤੇ ਕਈ ਸਿੱਖ ਅਹਿਮ ਅਹੁਦਿਆ ਤੇ ਵੀ ਬਿਰਾਜਮਾਨ ਹਨ।ਅਟਾਰਨੀ ਨੇ ਦੱਸਿਆ ਕਿ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ  ਹਿਊਮਨ ਰਾਈਟ ਦੀ ਉਲੰਘਣਾ ਅਤੇ ਕਿਸੇ ਨੂੰ ਸਿੱਖ ਨੂੰ ਧਮਕੀ ਦੇਣ ਦੇ ਮਾਮਲੇ ਚ’ ਅਮਰੀਕਾ ਦਾ ਕਾਨੂੰਨ ਮੁਆਫ਼ ਨਹੀਂ ਕਰੇਗਾ। ਇੱਥੇ ਦੱਸਣਯੋਗ ਹੈ ਕਿ ਇਹ ਪਹਿਲੇ ਸਿੱਖ ਅਟਾਰਨੀ ਹਨ ਜੋ ਅਮਰੀਕਾ ਦੇ ਰਾਸ਼ਟਰਪਤੀ ਨੂੰ ਇੰਮ੍ਰੀਗੇਸ਼ਨ ਦੇ ਮਸਲਿਆਂ ਤੋਂ ਇਲਾਵਾ ਸਿੱਖਾਂ ਦੇ ਮਸਲਿਆਂ ਦੇ  ਬਾਰੇ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਹੈ।

LEAVE A REPLY

Please enter your comment!
Please enter your name here