Sunday, October 11, 2026
Home Latest ਮੰਡੀ ਗੋਬਿੰਦਗੜ੍ਹ ਵਿੱਚ ਜ਼ਹਿਰੀਲੀ ਗੈਸ ਹੋਈ ਲੀਕ

ਮੰਡੀ ਗੋਬਿੰਦਗੜ੍ਹ ਵਿੱਚ ਜ਼ਹਿਰੀਲੀ ਗੈਸ ਹੋਈ ਲੀਕ

ਫਤਿਹਗੜ੍ਹ ਸਾਹਿਬ (ਦ ਸਟੈਲਰ ਨਿਊਜ਼)। ਪੰਜਾਬ ‘ਚ ਇੱਕ ਪਾਸੇ ਜਿੱਥੇ ਭਾਰੀ ਮੀਹ ਕਾਰਨ ਲੋਕ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਸ਼ਾਸਤਰੀ ਨਗਰ ਵਿਖੇ ਜ਼ਹਿਰੀਲੀ ਗੈਸ ਲੀਕ ਹੋ ਗਈ ਅਤੇ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ । ਇਸ ਘਟਨਾ ਦੌਰਾਨ ਇਲਾਕੇ ਦੇ ਲੋਕਾਂ ਵਿੱਚ ਚਿਕ-ਚਿਹਾੜਾ ਪੈ ਗਿਆ । ਇਸ ਦੌਰਾਨ ਇੱਥੇ ਬਣੇ ਇੱਕ ਗੋਦਾਮ ਵਿੱਚ ਪਾਏ ਅਮੋਨੀਆ ਗੈਸ ਦੇ ਸਿਲੰਡਰ ‘ਵਿਚੋ ਗੈਸ ਲੀਕ ਹੋ ਗਈ, ਇਸ ਕਰਕੇ ਲੋਕਾਂ ਨੂੰ ਸਾਹ ਲੈਣ ਵਿੱਚ ਦਿਕਤ ਹੋ ਗਈ। ਇਸ ਦੀ ਜਾਣਕਾਰੀ ਮਿਲਦੇ ਪ੍ਰਸ਼ਾਸਨਿਕ ਅਤੇ ਨਗਰ ਕੌਸਲ ਅਧਿਕਾਰੀਆਂ ਸਮੇਤ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਅਤੇ 2 ਘੰਟਿਆਂ ਦੀ ਮੁਸ਼ੱਕਤ ਮਗਰੋ ਗੈਸ ‘ਤੇ ਕਾਬੂ ਪਾਉਣ ਲਈ ਟੋਆ ਪੁੱਟਿਆ ਗਿਆ ਅਤੇ ਪਾਣੀ ਭਰ ਕੇ ਪਾਣੀ ਇਸ ਵਿੱਚ ਦਬਾ ਦਿੱਤਾ ਗਿਆ ।

Advertisements

ਗੋਦਾਮ ਦੇ ਨਾਲ ਲੱਗਦੇ ਘਰਾਂ ‘ਚ ਰਹਿੰਦੇ ਲੋਕਾਂ ਨੇ ਇਹ ਦੱਸਿਆ ਕਿ ਗੱੈਸ ਲੀਕ ਹੋਣ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗ ਗਿਆ ਸੀ ਜਦੋ ਸਾਹ ਲੈਣ ‘ਚ ਕਾਫੀ ਮੁਸ਼ਕਲ ਆਉਣ ਲੱਗ ਪਈ ਸੀ। ਪਾਲਤੂ ਜਾਨਵਰਾਂ ਨੂੰ ਵੀ ਕਾਫੀ ਪਰੇਸ਼ਾਨੀ ਹੋਣ ਲੱਗ ਗਈ ਸੀ, ਕਈ ਲੋਕਾਂ ਨੂੰ ਤਾਂ ਇਹਨੀ ਮੁਸ਼ਕਿਲ ਹੋ ਗਈ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਨਗਰ ਕੌਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਸ਼ਰਮਾ ਅਤੇ ਫਾਇਰ ਬਿਗ੍ਰਡ ਨੇ ਦੱਸਿਆ ਕਿ ਐਮੋਨੀਆ ਗੈੱਸ ਦਾ ਸਿਲੰਡਰ ਲੀਕ ਹੋ ਗਿਆ, ਉਹਨਾਂ ਨੇ ਦੱਸਿਆ ਕਿ ਇਹ ਗੈੱਸ ਬਹੁਤ ਜ਼ਹਰੀਲੀ ਹੈ ਜੋ ਕਿ ਸਰੀਰ ਵਿੱਚੋ ਆਕਸੀਜ਼ਨ ਖਤਮ ਕਰ ਦਿੰਦੀ ਹੈ ।

LEAVE A REPLY

Please enter your comment!
Please enter your name here