Friday, October 30, 2026
Home International ਬ੍ਰਾਜ਼ੀਲ ਦੇ ਬਾਰ ਵਿੱਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਹੋਈ ਮੌਤ, 2...

ਬ੍ਰਾਜ਼ੀਲ ਦੇ ਬਾਰ ਵਿੱਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਹੋਈ ਮੌਤ, 2 ਜ਼ਖ਼ਮੀ

ਬ੍ਰਾਜ਼ੀਲ (ਦ ਸਟੈਲਰ ਨਿਊਜ਼)। ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ ਵਿੱਚ ਇਕ ਬਾਰ ਵਿੱਚ ਲੋਕਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 2 ਨਾਬਾਲਗਾਂ ਸਮੇਤ ਘੱਟੋਂ-ਘੱਟ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸਾਓ ਪਾਓਲੋ ਸਿਵਲ ਪੁਲਿਸ ਦੀਆਂ ਰਿਪੋਰਟਾਂ ਦੇ ਆਧਾਰ ਤੇ ਕਿਹਾ ਕਿ ਇਹ ਘਟਨਾ ਸੋਮਵਾਰ ਅੱਧੀ ਰਾਤ ਤੋਂ ਕੁੱਝ ਮਿੰਟ ਪਹਿਲਾਂ ਇਤਾਪੇਸੇਰਿਕਾ ਦਾ ਸੇਰਾ ਜ਼ਿਲ੍ਹੇ ਦੇ ਪਾਰਕੇ ਪੈਰੀਸੋ ਇਲਾਕੇ ਵਿੱਚ ਵਾਪਰੀ।

Advertisements

ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿੱਚ 2 ਵਿਅਕਤੀ ਜ਼ਖ਼ਮੀ ਹੋ ਗਏ। ਦੋ ਸ਼ਕੀ ਇੱਕ ਮੋਟਰਸਾਈਕਲ ਤੇ ਆਏ ਅਤੇ ਗੋਲੀਬਾਰੀ ਕਰਨ ਮਗਰੋਂ ਭੱਜ ਗਏ। ਉਨ੍ਹਾਂ ਨੇ ਬਾਰ ਤ  20 ਤੋਂ ਵੱਧ ਗੋਲੀਆਂ ਚਲਾਈਆਂ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here