
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਗਵਾਨ ਵਾਲਮੀਕਿ ਮੰਦਿਰ ਪ੍ਰਬੰਧਕ ਅਤੇ ਪ੍ਰਚਾਰ ਕਮੇਟੀ ਪਿੱਪਲਾਂਵਾਲਾ ਹੁਸ਼ਿਆਰਪੁਰ ਵੱਲੋਂ ਜਲੰਧਰ ਰੋਡ ਤੂੰ ਡਗਾਨਾ ਵੱਲ ਨੂੰ ਜਾਂਦੇ ਰਸਤੇ ਤੇ ਪਾਵਨ ਵਾਲਮੀਕਿ ਮੰਦਿਰ ਪਿੱਪਲਾਂਵਾਲਾ ਦਾ ਬੋਰਡ ਲਗਾਇਆ ਗਾਇਆ। ਜਿਸ ਦਾ ਉਦਘਾਟਨ ਜ਼ਿਲਾ ਸਿਹਤ ਅਫ਼ਸਰ ਡਾਕਟਰ ਲਖਵੀਰ ਸਿੰਘ ਨੇ ਕੀਤਾ ਅਤੇ ਸਮੋਹ ਕਮੇਟੀ ਮੈਂਬਰਸ ਦਾ ਧੰਨਵਾਦ ਕੀਤਾ। ਡਾਕਟਰ ਲਖਵੀਰ ਸਿੰਘ ਨੇ ਕਿਹਾ ਕੇ ਇਥੇ ਆਹ ਕੇ ਮੈਨੂੰ ਸ਼ਾਂਤੀ ਤੇ ਆਪਣੇ ਪਣ ਦਾ ਅਹਿਸਾਸ ਹੁੰਦਾ ਹੈ, ਉਨ੍ਹਾ ਨੇ ਸਮਾਜ ਨੂੰ ਇੱਕ ਜੁੱਟ ਰਹਿਣ ਲਈ ਕਿਹਾ ਅਤੇ ਭਗਵਾਨ ਵਾਲਮੀਕਿ ਜੀ ਦਾ ਨਾਮ ਜਪਣ ਤੇ ਉਨ੍ਹਾ ਦੇ ਦੱਸੇ ਦਿਸ਼ਾ ਨਰਦੇਸ਼ਾ ਤੇ ਚਲਣ ਨੂੰ ਕਿਹਾ।

ਇਸ ਮੌਕੇ ਤੇ ਭਗਵਾਨ ਰਵੀਦਾਸ ਮੰਦਿਰ ਕਮੇਟੀ ਪਿੱਪਲਾਂਵਾਲਾ ਦੇ ਪ੍ਰਧਾਨ ਲਖਵੀਰ ਸਿੰਘ ਬੈਂਸ ਅਤੇ ਹਰਜੀਤ ਸਿੰਘ ਸਿੱਧੂ ਵੀ ਪੁੱਜੇ ਅਤੇ ਉਨ੍ਹਾ ਵਲੋਂ ਭਗਵਾਨ ਵਾਲਮੀਕਿ ਮੰਦਿਰ ਪ੍ਰਬੰਧਕ ਅਤੇ ਪ੍ਰਚਾਰ ਕਮੇਟੀ ਪਿੱਪਲਾਂਵਾਲਾ ਹੁਸ਼ਿਆਰਪੁਰ ਨੂੰ ਇਸ ਨੇਕ ਕੰਮ ਲਈ ਮੁਬਾਰਕਾਂ ਦਿੱਤੀਆਂ। ਕਮੇਟੀ ਮੈਂਬਰਜ਼ ਵੱਲੋਂ ਜ਼ਿਲਾ ਸਿਹਤ ਅਫ਼ਸਰ ਡਾਕਟਰ ਲਖਵੀਰ ਸਿੰਘ ਅਤੇ ਭਗਵਾਨ ਰਵੀਦਾਸ ਮੰਦਿਰ ਕਮੇਟੀ ਪਿੱਪਲਾਂਵਾਲਾ ਦੇ ਪ੍ਰਧਾਨ ਲਖਵੀਰ ਸਿੰਘ ਬੈਂਸ ਨੂੰ ਭਗਵਾਨ ਵਾਲਮੀਕਿ ਜੀ ਦਾ ਸਰੂਪ ਅਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ । ਸੰਦੀਪ ਕੁਮਾਰ, ਸ਼ਵੀ ਅਟਵਾਲ, ਰਵਿੰਦਰ ਕੁਮਾਰ, ਵਿਸ਼ਾਲ ਅਟਵਾਲ, ਵਰੂਣ ਅਟਵਾਲ ਅਤੇ ਭਗਵਾਨ ਵਾਲਮੀਕਿ ਮੰਦਿਰ ਪ੍ਰਬੰਧਕ ਅਤੇ ਪ੍ਰਚਾਰ ਕਮੇਟੀ ਪਿੱਪਲਾਂਵਾਲਾ ਹੁਸ਼ਿਆਰਪੁਰ ਦੇ ਕਾਰਜਕਾਰੀ ਤੇ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਇਸ ਮੌਕੇ ਤੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਧ ਕੀਤਾ ਗਿਆ।












