Saturday, October 10, 2026
Home Jammu & Kashmir ਕੁਪਵਾੜਾ ਜ਼ਿਲ੍ਹੇ ਵਿੱਚ ਭਾਰਤੀ ਸੈਨਾ ਨੇ 2 ਅੱਤਵਾਦੀ ਕੀਤੇ ਢੇਰ, ਹਥਿਆਰ ਬਰਾਮਦ

ਕੁਪਵਾੜਾ ਜ਼ਿਲ੍ਹੇ ਵਿੱਚ ਭਾਰਤੀ ਸੈਨਾ ਨੇ 2 ਅੱਤਵਾਦੀ ਕੀਤੇ ਢੇਰ, ਹਥਿਆਰ ਬਰਾਮਦ

ਜੰਮੂ ਕਸ਼ਮੀਰ(ਦ ਸਟੈਲਰ ਨਿਊਜ਼)। ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਕੋਲ ਸੁਰੱਖਿਆ ਫ਼ਰਸਾਂ ਨੇ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ ਅਤੇ 2 ਅੱਤਵਾਦੀਆਂ ਨੂੰ ਢੇਰ ਕੀਤਾ। ਫ਼ੌਜ ਦੇ ਅਧਿਕਾਰੀ ਨੇ ਟਵੀਟ ਕੀਤਾ ਹੈ ਕਿ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਸਾਂਝੀ ਮੁਹਿੰਮ ਦੇ ਅਧੀਨ ਚੌਕਸ ਸੁਰੱਖਿਆ ਫ਼ੋਰਸਾਂ ਨੂੰ ਸਵੇਰੇ ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਐੱਲ.ਓ.ਸੀ. ਕੋਲ ਘੁਸਪੈਠ ਦੀ ਕੋਸ਼ਿਸ ਅਸਫ਼ਲ ਕਰ ਦਿੱਤੀ।

Advertisements

ਉਨ੍ਹਾਂ ਦੱਸਿਆਂ ਹੈ ਕਿ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਗੋਲੀਬਾਰੀ ਵਾਲੀ ਥਾਂ ਹਥਿਆਰਾਂ ਦੇ ਭੰਡਾਰ ਦਾ ਪਰਦਾਫਾਸ਼ ਕਰਕੇ ਉੱਥੋਂ ਚਾਰ ਏ.ਕੇ. ਰਾਈਫ਼ਲ, 6 ਹੱਥਗੋਲੇ ਅਤੇ ਹੋਰ ਸਾਮਾਨ ਬਰਾਮਦ ਕੀਤੇ ਹਨ।

LEAVE A REPLY

Please enter your comment!
Please enter your name here