Sunday, November 1, 2026
Home Latest ਨਿਯੁਕਤੀ ਪੱਤਰ ਪ੍ਰਾਪਤ ਕਰਦੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਆਏ ਖੁਸ਼ੀ ਦੇ ਅੱਥਰੂ:...

ਨਿਯੁਕਤੀ ਪੱਤਰ ਪ੍ਰਾਪਤ ਕਰਦੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਆਏ ਖੁਸ਼ੀ ਦੇ ਅੱਥਰੂ: ਕੰਵਰ ਇਕਬਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਪੂਰਥਲਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੌਗਰਾਮ ਵਿੱਚ ਸਕੂਲ ਪ੍ਰਬੰਧਕੀ ਕਮੇਟੀ (SMC) ਦੇ ਚੇਅਰਮੈਨ ਸ੍ਰ.ਕੰਵਰ ਇਕਬਾਲ ਸਿੰਘ ਕੌਮਾਂਤਰੀ ਪੰਜਾਬੀ ਸ਼ਾਇਰ ਅਤੇ ਗੀਤਕਾਰ, ਉਘੇ ਸਮਾਜ ਸੇਵਕ ਪਰਵਿੰਦਰ ਸਿੰਘ ਢੋਟ ਆਰਕੀਟੇਕਟ (ਸੈਕਟਰੀ “ਆਮ ਆਦਮੀ ਪਾਰਟੀ” ਦੁਆਬਾ ਜੋਨ) ਸ੍ਰ. ਮੱਸਾ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼੍ਰੀਮਤੀ ਸੁਧਾ ਤਿਵਾੜੀ ਵਾਇਸ ਚੇਅਰਮੈਨ SMC, ਅਤੇ SMC ਮੈਂਬਰਜ਼ ਰਜਿੰਦਰ ਕੁਮਾਰ, ਪ੍ਰੀਤੀ, ਸਬਧੋ, ਸੁਨੀਲ ਕੁਮਾਰ, ਦਵਿੰਦਰ ਕੌਰ, ਆਦਿ ਸਮੇਤ ਸੇਵਾ ਮੁਕਤ ਪ੍ਰਿੰਸੀਪਲ ਕੁਲਬੀਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਮੁਚੇ ਸਮਾਗਮ ਵਿੱਚ ਜ਼ਿਲ੍ਹਾ ਸਿਿਖਆ ਅਫਸਰ (ਸੈ.ਸਿ.) ਕਪੂਰਥਲਾ ਦਲਜੀਤ ਕੌਰ ਜੀ ਦੁਆਰਾ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ ਗਈ।

Advertisements

ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ. ਨਵਚੇਤਨ ਸਿੰਘ ਨੇ ਦਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੁਆਰਾ ਪੂਰੇ ਪੰਜਾਬ ਵਿਚ 12,500 ਤੋਂ ਵੀ ਵਧੇਰੇ ਕੱਚੇ ਅਧਿਆਪਕਾ ਨੂੰ ਪੱਕਾ ਕੀਤਾ ਗਿਆ ਹੈ। ਇਹ ਅਧਿਆਪਕ ਕਾਫੀ ਲੰਬੇ ਸਮੇਂ ਤੋਂ ਕੱਚੇ ਅਧਿਆਪਕਾਂ ਵਜੋਂ ਸਿੱਖਿਆ ਵਿਭਾਗ ਵਿਚ ਸੇਵਾਵਾਂ ਦੇ ਰਹੇ ਸਨ! ਪੱਕੇ ਹੋਣ ਦੇ ਆਰਡਰ ਅਧਿਆਪਕਾਂ ਦੇ ਮੋਬਾਇਲਾਂ ਉਪਰ ਭੇਜੇ ਗਏ। ਇਸ ਸੱਮੁਚੇ ਪ੍ਰੌਗਰਾਮ ਦਾ ਲਾਈਵ ਟੇਲੀਕਾਸਟ ਪ੍ਰੋਜੈਕਟਰ ਰਾਂਹੀ ਸਕੂਲ ਵਿੱਚ ਵਿਖਾਇਆ ਗਿਆ। ਰੈਗੂਲਰ ਹੋਣ ਵਾਲੇ ਅਧਿਆਪਕਾਂ ਨੂੰ ਪੂਰੇ ਮਾਣ-ਸਨਮਾਨ ਨਾਲ ਆਰਡਰਾਂ ਦੀ ਵੰਡ ਕੀਤੀ ਗਈ ਅਤੇ ਉਹਨਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿਚ ਪੱਕੇ ਹੋਏ ਅਧਿਆਪਕ ਅਤੇ ਪਤਵੰਤੇ ਬੇਹਦ ਖੁਸ਼ ਅਤੇ ਭਾਵੁਕ ਨਜ਼ਰ ਆ ਰਹੇ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਦਲਜੀਤ ਕੌਰ ਜ਼ਿਲ੍ਹਾ ਸਿਿਖਆ ਅਫਸਰ (ਸੈ.ਸਿ.) ਕਪੂਰਥਲਾ, ਚੇਅਰਮੈਨ SMC ਸ੍ਰ. ਕੰਵਰ ਇਕਬਾਲ ਸਿੰਘ, ਸਾਬਕਾ ਜ਼ਿਲ੍ਹਾ ਸਿਿਖਆ ਅਫਸਰ ਸ. ਮੱਸਾ ਸਿੰਘ, ਸਕੂਲ ਪ੍ਰਿੰਸੀਪਲ ਸ. ਨਵਚੇਤਨ ਸਿੰਘ ਦੁਆਰਾ ਵਧਾਈ ਅਤੇ ਸ਼ੁਭ ਕਾਮਨਾਵਾ ਦਿਤੀਆ ਗਈਆ ਅਤੇ ਅਧਿਆਪਕਾ ਨੂੰ ਉਹਨਾਂ ਦੇ ਕਿੱਤੇ ਵਿਚ ਹੋਰ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਸਿੱਖਿਆ ਪ੍ਰੌਵਾਈਡਰ ਪਰਵੀਤ ਕੌਰ, ਨੀਤੂ ਸੂਦ ਅਤੇ ਹੋਰ ਅਧਿਆਪਕ ਹਾਜ਼ਰ ਸਨ। ਸਮੁੱਚੇ ਸਮਾਗਮ ਦਾ ਸੰਚਾਲਨ ਸ੍ਰ .ਭੁਪਿੰਦਰ ਸਿੰਘ ਅਤੇ ਪੂਨਮ ਖੋਸਲਾ ਕੰਪਿਊਟਰ ਅਧਿਆਪਕਾ ਵੱਲੋਂ ਕੀਤਾ ਗਿਆ। ਇਸ ਮੋਕੇ ਤੇ ਪੂਨਮ ਸ਼ਰਮਾ ਲੈਕ. ਮੈਥ, ਨਰਿੰਦਰ ਕੁਮਾਰ ਲੈਕ. ਫਿਜੀਕਸ, ਸੰਦੀਪ ਕੌਰ, ਗੁਰਜੀਤ ਕੌਰ, ਜਗਦੀਪ ਕੌਰ, ਸ. ਸਖਵਿੰਦਰ ਸਿੰਘ, ਮਿੰਟਾ ਧੀਰ, ਅਮਨਪ੍ਰੀਤ ਕੌਰ, ਅਸਮਿੰਦਰ ਕੌਰ, ਮਤੀ ਜਸਵਿੰਦਰ ਕੌਰ ਪੰਜਾਬੀ, ਮਤੀ ਬਲਵਿੰਦਰ ਕੌਰ, ਮਤੀ ਅਮਨਦੀਪ ਕੌਰ ਭਰੋਤ, ਮਤੀ ਮਨਿੰਦਰ ਕੌਰ, ਮਤੀ ਅਰਵਿੰਦਰ ਕੌਰ, ਮਤੀ ਰਮਨ ਵਾਲੀਆ ਅਤੇ ਹੋਰ ਸਟਾਫ ਮੈਂਬਰਾਂ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here