
ਰਾਜਸਥਾਨ (ਦ ਸਟੈਲਰ ਨਿਊਜ਼), ਪੰਕਜ। ਰਾਜਸਥਾਨ ਦੇ ਜੈਪੁਰ ਦੇ ਝੋਟਵਾੜਾ ਥਾਣਾ ਦੇ ਖੇਤਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਔਰਤ ਜੋ ਰਸੌਈ ਵਿੱਚ ਖਾਣਾ ਬਣਾ ਰਹੀ ਸੀ, ਉਸੇ ਸਮੇ ਅਚਾਨਕ ਗੈੱਸ ‘ਤੇ ਰੱਖੇ ਪ੍ਰੈਸ਼ਰ ਕੁੱਕਰ ਦਾ ਜ਼ੋਰਦਾਰ ਧਮਾਕਾ ਹੋ ਗਿਆ।

ਧਮਾਕੇ ਕਾਰਨ ਕੁੱਕਰ ਦੇ ਟੁੱਕੜੇ-ਟੁੱਕੜੇ ਹੋ ਗਏ, ਕੁੱਕਰ ਦੇ ਟੁੱਕੜੇ ਮਹਿਲਾ ਦੇ ਸਿਰ ਅੰਦਰ ਧਸ ਗਏ। ਪ੍ਰੈਸ਼ਰ ਕੁੱਕਰ ਦੇ ਧਮਾਕੇ ਦੀ ਅਵਾਜ਼ ਆਸ-ਪਾਸ ਦੇ ਘਰਾਂ ਤੱਕ ਸੁਣਾਈ ਦਿੱਤੀ ਅਤੇ ਅਵਾਜ਼ ਸੁਣ ਕੇ ਲੋਕ ਘਰਾਂ ਤੋ ਬਾਹਰ ਆ ਗਏ।
ਮ੍ਰਿਤਕ ਦੀ ਪਹਿਚਾਣ ਕਿਰਨ ਕੰਵਰ ਪਤਨੀ ਰਾਜਕੁਮਾਰ ਸਿੰਘ ਨਿਵਾਸੀ ਭੋਮੀਆ ਨਗਰ ਵਜੋਂ ਹੋਈ ਹੈ। ਕਿਰਨ ਦੀ ਉਮਰ ਕਰੀਬ 40 ਸਾਲ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ।












