Monday, October 19, 2026
Home Latest ਪਿੰਡ ਭੜੀ ਪਨੈਚਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਪਿੰਡ ਭੜੀ ਪਨੈਚਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਪਟਿਆਲਾ/ਨਾਭਾ/ਭਾਦਸੋਂ (ਦ ਸਟੈਲਰ ਨਿਊਜ਼)। ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਖੇਤਰ ਦੇ ਸਰਕਲ ਚੈਹਿਲ ਦੇ ਪਿੰਡ ਭੜੀ ਪਨੈਚਾ ਵਿਖੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਗੁਰਮੀਤ ਸਿੰਘ ਅਤੇ ਸਰਕਲ ਸੁਪਰਵਾਈਜ਼ਰ ਹਰਪ੍ਰੀਤ ਕੌਰ ਦੀ ਟੀਮ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ ਕਰਵਾਏ ਸਮਾਗਮ ਦੌਰਾਨ ਭੜੀ ਪਨੇਚਾ ਸਕੂਲ ਦੇ ਅਧਿਆਪਕ ਸਾਹਿਬਾਨ ਗੁਰਪ੍ਰੀਤ ਕੌਰ, ਜਸਵੰਤ ਸਿੰਘ ਅਤੇ ਵਰਕਰ ਅਤੇ ਹੈਲਪਰਾਂ ਸਮੇਤ ਪਿੰਡ ਦੇ ਮੈਂਬਰ ਅਮਰਜੀਤ ਕੌਰ ਵੱਲੋਂ ਪੂਰਨ ਸਹਿਯੋਗ ਕੀਤਾ ਗਿਆ। ਸੀ.ਡੀ.ਪੀ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਆਪਣੇ ਸਭਿਆਚਾਰ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਦੇਣ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਸਮਾਗਮ ਦਾ ਮਕਸਦ ਸੱਭਿਆਚਾਰ, ਵਿਰਸੇ ਅਤੇ ਪੰਜਾਬੀ ਬੋਲੀ, ਪੰਜਾਬੀ ਪਹਿਰਾਵੇ ਨੂੰ ਕਾਇਮ ਰੱਖਣਾ ਹੈ ਪ੍ਰੋਗਰਾਮ ਵਿੱਚ ਬੱਚੇ ਅਤੇ ਮਾਪੇ ਵੀ ਸ਼ਾਮਲ ਹੋਏ ਸਨ। 

Advertisements

LEAVE A REPLY

Please enter your comment!
Please enter your name here