Thursday, October 29, 2026
Home National ਏਐਸਆਈ ਦੀ ਸਰਵਿਸ ਰਿਵਾਲਵਰ ‘ਚੋਂ ਅਚਾਨਕ ਚੱਲੀ ਗੋਲੀ, 22 ਸਾਲਾਂ ਜਵਾਨ ਪੁੱਤ...

ਏਐਸਆਈ ਦੀ ਸਰਵਿਸ ਰਿਵਾਲਵਰ ‘ਚੋਂ ਅਚਾਨਕ ਚੱਲੀ ਗੋਲੀ, 22 ਸਾਲਾਂ ਜਵਾਨ ਪੁੱਤ ਦੀ ਹੋਈ ਮੌਤ

ਤਰਨਤਾਰਨ (ਦ ਸਟੈਲਰ ਨਿਊਜ਼), ਪਲਕ। ਤਰਨਤਾਰਨ ਵਿੱਚ ਪੰਜਾਬ ਪੁਲਿਸ ਵਿੱਚ ਤਾਇਨਾਤ ਏਐਸਆਈ ਦੀ ਸਰਵਿਸ ਰਿਵਾਲਵਰ ਤੋਂ ਅਚਾਨਕ ਗੋਲੀ ਚੱਲਣ ਕਾਰਨ ਉਸਦੇ ਜਵਾਨ ਪੁੱਤ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣੇਦਾਰ ਡਿਊਟੀ ਉਤੇ ਜਾਣ ਲਈ ਤਿਆਰ ਹੋ ਰਿਹਾ ਸੀ, ਇਸ ਦੌਰਾਨ ਉਸ ਦਾ ਰਿਵਾਲਵਰ ਥੱਲੇ ਡਿੱਗ ਪਿਆ ਅਤੇ ਗੋਲੀ ਚੱਲ ਪਈ।

Advertisements

ਗੋਲੀ ਬੈੱਡ ਉੱਤੇ ਬੈਠੇ ਉਸਦੇ ਪੁੱਤਰ ਦੇ ਜਾ ਵੱਜੀ। ਜਿਸ ਕਾਰਨ 22 ਸਾਲਾਂ ਜਵਾਨ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here