Monday, November 2, 2026
Home Latest ਲੁਧਿਆਣਾ ਹਾਈਵੇਅ ਤੇ ਫਾਈਨਾਂਸਰ ਕੋਲੋਂ 10 ਹਜ਼ਾਰ, ਦੋ ਮੋਬਾਇਲ ਤੇ ਇੱਕ ਸੋਨੇ...

ਲੁਧਿਆਣਾ ਹਾਈਵੇਅ ਤੇ ਫਾਈਨਾਂਸਰ ਕੋਲੋਂ 10 ਹਜ਼ਾਰ, ਦੋ ਮੋਬਾਇਲ ਤੇ ਇੱਕ ਸੋਨੇ ਦੀ ਚੇਨ ਦੀ ਹੋਈ ਲੁੱਟ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਡਿਊਕ ਫੈਕਟਰੀ ਦੇ ਬਾਹਰ 2 ਬਦਮਾਸ਼ਾਂ ਨੇ ਹਥਿਆਰਾਂ ਦੇ ਜ਼ੋਰ ਤੇ ਫਾਈਨਾਂਸਰ ਕੋਲੋ 10 ਹਜ਼ਾਰ ਦੀ ਨਕਦੀ, ਦੋ ਮੋਬਾਇਲ ਤੇ ਇੱਕ ਸੋਨੇ ਦੀ ਚੇਨ ਅਤੇ ਕਾਰ ਦੀਆਂ ਚਾਬੀਆਂ ਵੀ ਖੋਹ ਕੇ ਫ਼ਰਾਰ ਹੋ ਗਏ। ਨੌਜਵਾਨ ਹਰਸ਼ ਸਰੀਨ ਨੇ ਦੱਸਿਆ ਕਿ ਉਹ ਗ੍ਰੀਨਲੈਂਡ ਸਕੂਲ ਦੇ ਪਿਛਲੇ ਪਾਸੇ ਆਕਾਸ਼ ਨਗਰ ਦਾ ਵਸਨੀਕ ਹੈ। ਉਹ ਬੈਂਕਿੰਗ ਲਾਈਨ ਵਿੱਚ ਵਿੱਤ ਦਾ ਕੰਮ ਕਰਦਾ ਹੈ। ਕੰਮ ਦੇ ਸਿਲਸਿਲੇ ਵਿੱਚ ਇਹ ਆਪਣੇ ਦੋਸਤ ਨਾਲ ਕੁਰੂਕਸ਼ੇਤਰ ਵਿੱਚ ਗਿਆ ਹੋਇਆ ਸੀ ਤੇ ਉਹ ਰਾਤ 11.30 ਵਜੇ ਲੁਧਿਆਣਾ ਪਹੁੰਚਿਆ।

Advertisements

ਉਸ ਦੇ ਦੋਸਤ ਨੇ ਉਸਨੂੰ ਸ਼ੇਰਪੁਰ ਚੌਂਕ ਹੀ ਉਤਾਰ ਦਿੱਤਾ। ਇਸ ਦੌਰਾਨ ਡਿਊਕ ਫੈਕਟਰੀ ਨੇੜੇ ਉਸ ਨੂੰ ਆਪਣੇ ਘਰੋਂ ਫੋਨ ਆਇਆ ਤਾਂ ਕਾਰ ਸੜਕ ਕਿਨਾਰੇ ਖੜੀ ਕਰਕੇ ਫੋਨ ਤੇ ਗੱਲ ਕਰਨ ਲੱਗਿਆ। ਇਸ ਦੌਰਾਨ ਲੁਟੇਰੇ ਉਸਦੀ ਕਾਰ ਵਿੱਚ ਬੈਠ ਗਏ। ਹਥਿਆਰਾਂ ਦੀ ਨੋਕ ਤੇ ਉਨ੍ਹਾਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਹਰਸ਼ ਦੇ ਸਿਰ ਤੇ ਹਥਿਆਰ ਨਾਲ ਵਾਰ ਕੀਤੇ। ਸ਼ੁਕਰ ਹੈ ਕਿ ਹਰਸ਼ ਕੋਲ ਗੱਡੀ ਦੀ ਦੂਸਰੀ ਚਾਬੀ ਸੀ ਜਿਸ ਦੀ ਮਦਦ ਨਾਲ ਉਹ ਘਰ ਜਾ ਸਕਿਆ। ਜਦੋਂ ਉਹ ਘਰ ਪਹੁੰਚਿਆਂ ਤਾਂ ਜਲਦੀ ਹੀ ਉਸਨੂੰ ਹਸਪਤਾਲ ਲਿਜਾਇਆ ਗਿਆ। ਪੀੜਤ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ। ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here