
ਮਲੇਰਕੋਟਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮਲੇਰਕੋਟਲਾ ਦੇ ਖੰਨਾ ਰੋਡ ਤੇ ਪਿੰਡ ਰਜਿੰਦਰ ਨਗਰ ਨੇੜੇ ਬੀਤੇ ਦਿਨ ਗਲਤ ਸਾਈਡ ਤੋ ਆ ਰਹੇ ਇੱਕ ਤੇਜ਼ ਰਫਤਾਰ ਰੇਤੇ ਦੇ ਭਰੇ ਟਿੱਪਰ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਸਵੇਰੇ 8 ਵਜੇ ਮਲੇਰਕੋਟਲਾ ਖੰਨਾ ਸੜਕ ਤੇ ਪਿੰਡ ਰਜਿੰਦਰਨਗਰ ਨੇੜੇ ਖੰਨਾ ਵੱਲ ਤੋ ਕਥਿਤ ਗਲਤ ਸਾਈਡ ਤੋ ਆ ਰਹੇ ਰੇਤੇ ਦਾ ਭਰੇ ਟਿੱਪਰ ਟਰੱਕ ਨੇ ਸਾਹਮਣੇ ਤੋ ਆ ਰਹੇ ਮੋਟਰਸਾਈਕਲ ਸਵਾਰ 2 ਵਿਅਕਤੀਆ ਨੂੰ ਬੁਰੀ ਤਰ੍ਹਾਂ ਨਾਲ ਦਰੜ ਦਿੱਤਾ।

ਮ੍ਰਿਤਕਾ ਦੀ ਪਹਿਚਾਣ ਅਬਦੁਲ ਸ਼ਕੂਰ ਅਤੇ ਮੁਹੰਮਦ ਅਸ਼ਰਫ ਵਜੋ ਹੋਈ ਹੈ।ਹਾਦਸੇ ਦੌਰਾਨ ਮੋਟਰਸਾਈਕਲ ਸਮੇਤ ਦੋਵੇਂ ਸਵਾਰ ਟਿੱਪਰ ਦੇ ਅਗਲੇ ਟਾਇਰਾਂ ਵਿਚਕਾਰ ਬੁਰੀ ਤਰ੍ਹਾਂ ਫਸ ਗਏ, ਜਿਨ੍ਹਾਂ ਨੂੰ ਟਿੱਪਰ ਹੇਠੋ ਕੱਢਣ ਲਈ ਲੋਕਾਂ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ।ਰਾਹਗੀਰਾਂ ਨੇ ਦੱਸਿਆ ਕਿ ਟਿੱਪਰ ਡਰਾਈਵਰ ਕਾਫ਼ੀ ਦੂਰੀ ਤੋ ਗਲਤ ਸਾਈਡ ਆ ਰਿਹਾ ਸੀ। ਪੁਲਸ ਨੇ ਮਾਮਲਾ ਦਰਜ ਕਰ ਟਿੱਪਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।











