Thursday, October 29, 2026
Home Latest ਬਾਰਾਬੰਕੀ ‘ਚ 3 ਮੰਜ਼ਿਲਾਂ ਮਕਾਨ ਹੋਇਆ ਢਹਿ-ਢੇਰੀ, 2 ਲੋਕਾਂ ਦੀ ਮੌਤ, 14...

ਬਾਰਾਬੰਕੀ ‘ਚ 3 ਮੰਜ਼ਿਲਾਂ ਮਕਾਨ ਹੋਇਆ ਢਹਿ-ਢੇਰੀ, 2 ਲੋਕਾਂ ਦੀ ਮੌਤ, 14 ਜ਼ਖ਼ਮੀ

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼), ਪਲਕ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਸਵੇਰੇ ਇੱਕ ਹਾਦਸਾ ਵਾਪਰਿਆ ਹੈ। ਜਿੱਥੇ ਕਿ 3 ਮੰਜ਼ਿਲਾਂ ਮਕਾਨ ਢਹਿ ਗਿਆ ਅਤੇ 2 ਲੋਕਾਂ ਦੀ ਮੌਤ ਗਈ ਜਦਕਿ 14 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਘਟਨਾ ਫਤਿਹਪੁਰ ਥਾਣਾ ਖੇਤਰ ਦੀ ਹੈ ਜਿੱਥੇ ਹਾਸ਼ਿਮ ਨਾਂ ਦੇ ਵਿਅਕਤੀ ਦਾ 3 ਮੰਜ਼ਿਲਾਂ ਮਕਾਰ ਢਹਿ-ਢੇਰੀ ਹੋ ਗਿਆ।

Advertisements

ਮਕਾਨ ਦੇ ਮਲਬੇ ਹੇਠਾਂ ਵਿੱਚ ਕਈ ਲੋਕ ਫਸ ਗਏ। ਮੌਕੇ ਤੇ ਮੌਜੂਦ ਐਸਪੀ ਦਿਨੇਸ਼ ਸਿੰਘ ਨੇ ਦੱਸਿਆ ਕਿ 16 ਲੋਕ ਮਲਬੇ ਹੇਠਾਂ ਦੱਬੇ ਗਏ ਸਨ, ਜਿਨ੍ਹਾਂ ਵਿੱਚੋਂ 12 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ 4 ਲੋਕ ਹਾਲੇ ਵੀ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਐਸਡੀਆਰਐਫ ਦੀ ਟੀਮ ਪਹੁੰਚ ਗਈ ਤੇ ਬਚਾਅ ਕਾਰਜ ਜਾਰੀ ਹੈ।

LEAVE A REPLY

Please enter your comment!
Please enter your name here