Friday, October 30, 2026
Home Latest ਇੰਫਾਲ ‘ਚ ਹਥਿਆਰਬੰਦ ਵਿਅਕਤੀਆਂ ਨੇ ਫ਼ੌਜੀ ਨੂੰ ਅਗਵਾ ਕਰਕੇ ਕੀਤਾ ਕਤਲ

ਇੰਫਾਲ ‘ਚ ਹਥਿਆਰਬੰਦ ਵਿਅਕਤੀਆਂ ਨੇ ਫ਼ੌਜੀ ਨੂੰ ਅਗਵਾ ਕਰਕੇ ਕੀਤਾ ਕਤਲ

ਇੰਫਾਲ (ਦ ਸਟੈਲਰ ਨਿਊਜ਼), ਪਲਕ। ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਭਾਰਤੀ ਫੌਜ ਦੇ ਇੱਕ ਜਵਾਨ ਨੂੰ ਅਗਵਾ ਕਰਕੇ ਉਸਦਾ ਕਤਲ ਕਰਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਜਵਾਨ ਛੁੱਟੀ ਤੇ ਘਰ ਆਇਆ ਹੋਇਆ ਸੀ।

Advertisements

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਹਥਿਆਰਬੰਦ ਵਿਅਕਤੀਆਂ ਨੇ  ਇੰਫਾਲ ਪਛਮੀ ਜ਼ਿਲੇ ਦੇ ਹੈਪੀ ਵੈਲੀ ਦੇ ਤਰੰਗ ਸਥਿਤ ਡਿਫੈਂਸ ਸਰਵਿਸ ਕੋਰ ਦੇ 49 ਸਾਲਾਂ ਦੇ ਸੇਰਟੋ ਥੈਂਗਥਾਂਗ ਕੋਮ ਨੂੰ ਬੰਦੂਕ ਦੀ ਨੋਕ ਤੇ ਅਗਵਾ ਕਰ ਲਿਆ।

ਉਸਦੀ ਲਾਸ਼ ਇੰਫਾਲ ਜਿਲ੍ਹੇ ਦੇ ਖੁਨਿੰਗਥੇਕ ਪਿੰਡ ਪੂਰਬੀ ਤੋਂ ਮਿਲੀ। ਫੌਜ ਦੀ ਸਾਰੀ ਟੀਮ ਮਾਰੇ  ਗਏ ਸਿਪਾਹੀ ਦੇ ਘਰ ਪਹੁੰਚੀ ਤਾਂ ਜੋ ਦੁਖੀ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।

LEAVE A REPLY

Please enter your comment!
Please enter your name here