ਫਾਰੇਮਸੀ ਕਾਲਜ ਬੇਲਾ ਨੇ ਜਿੱਤੀ ਪੀਟੀਯੂ ਦੇ ਸਾਊਥ ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟਰਾਫੀ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੁਵ ਨਾਰੰਗ । ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ (ਆਟੋਨੋਮਸ) ਕਾਲਜ ਆਫ ਫਾਰਮੇਸੀ, ਬੇਲਾ ਨੇ ਬੀਤੀ ਦਿਨੀ ਇੰਦਰ ਕੁਮਾਰ ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਵੱਲੋਂ ਸਵਾਮੀ ਵਿਵੇਕਾਨੰਦ ਗਰੁੱਪ ਕਾਲਜ, ਰਾਜਪੁਰਾ ਵਿਖੇ ਆਯੋਜਿਤ ਖੇਤਰੀ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਲੇ ਦੀ ਓਵਰਆਲ ਟਰਾਫੀ ਤੇ ਕਬਜਾ ਕੀਤਾ ਹੈ। ਇਸ ਮੇਲੇ ਵਿੱਚ 27 ਤੋਂ ਜਿਆਦਾ ਕਾਲਜਾਂ ਨੇ ਹਿੱਸਾ ਲਿਆ। ਇਸ ਤੀਨ ਦਿਨਾਂ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਸਮੂਹ ਗੀਤ, ਪੇਟਿੰਗ, ਲਾਇਟ ਵੋਕਲ ਗੀਤ, ਵੀਰ ਅਤੇ ਮਿਮਕਰੀ, ਮੁਕਾਬਲਿਆ ਵਿੱਚ ਪਹਿਲਾ ਸਥਾਨ ਅਤੇ ਗਿੱਧਾ, ਸਕਿੱਟ, ਕਾਰਟੋਨਿਕ, ਕਲੇਅ ਮਾਡਲ, ਪੱਛਮੀ ਵੋਕਲ ਗੀਤ ਵਿੱਚ ਦੂਜੇ ਸਥਾਨ ਤੇ ਅਤੇ ਸ਼ਬਦ ਗਾਇਨ, ਮਾਇਮ, ਨਾਟਕ ਤੀਜੇ ਸਥਾਨ ਪ੍ਰਾਪਤ ਕੀਤਾ।

Advertisements

ਇਸ ਮੌਕੇ ਖੁਸ਼ੀ ਜਾਹਿਰ ਕਰਦਿਆਂ ਕਾਲਜ ਦੇ ਡਾਇਰੈਕਟਰ ਪ੍ਰੋ (ਡਾ.) ਸੈਲਸ਼ ਸ਼ਰਮਾ ਨੇ ਦੱਸਿਆ ਕਿ ਓਵਰਆਲ ਟਰਾਫੀ ਦਾ ਮਿਲਣ ਦਾ ਮਾਣ ਜੋ ਪ੍ਰਾਪਤ ਹੋਇਆ ਹੈ।ਇਹ ਸਭ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਹਨਾ ਦੱਸਿਆ ਕਿ ਕਾਲਜ ਨੇ ਲਗਾਤਾਰ ਚੌਥੀ ਵਾਰ ਇਹ ਟਰਾਫੀ ਜਿੱਤੀ ਹੈ। ਸਾਊਥ ਜ਼ੋਨ ਦੇ ਯੁਵਕ ਮੇਲੇ ਵਿੱਚ ਸਰਵੋਤਮ ਅਦਾਕਾਰ ਪਰਮਿੰਦਰ ਸਿੰਘ ਨੇ ਹਾਸਿਲ ਕੀਤਾ।ਇਸ ਸਾਊਥ ਜ਼ੋਨਲ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੀ ਟੀਮਾ ਦੀ ਤਿਆਰੀ ਦਾ ਪ੍ਰਬੰਧ ਅਸਿ. ਪ੍ਰੋ. ਹਰਸਿਮਰਨ ਸਿੰਘ ਅਤੇ ਸ. ਸ਼ਰਨਪ੍ਰੀਤ ਸਿੰਘ ਤੇ ਕੋਆਰਡੀਨੇਟਰ ਅਸਿ. ਪ੍ਰੋ. ਸਤਨਾਮ ਸਿੰਘ ਅਤੇ ਸਿਮਰਨਪ੍ਰੀਤ ਕੌਰ ਲੋਹਟ ਵੱਲੋਂ ਬੜੀ ਸੁਝੱਗੇ ਢੰਗ ਨਾਲ ਕਰਵਾਈ । ਇਸ ਮੌਕੇ ਤੇ ਸਬ- ਕਮੇਟੀ, ਫਾਰਮੇਸੀ ਕਾਲਜ ਦੇ ਚੇਅਰਮੈਂਨ ਕੈਪਟਨ ਐਮ.ਪੀ. ਸਿੰਘ, ਪ੍ਰਧਾਨ ਸਬ-ਕਮੇਟੀ, ਫਾਰਮੇਸੀ ਕਾਲਜ, ਡਾ. ਭਾਗ ਸਿੰਘ ਬੋਲਾ, ਮੈਨੇਜਰ ਕਾਲਜ ਪ੍ਰਬੰਧਕ ਕਮੇਟੀ ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਕਾਲਜ ਪ੍ਰਬੰਧਕ ਕਮੇਟੀ ਜਗਵਿੰਦਰ ਸਿੰਘ, ਮੈਬਰ ਸਬ- ਕਮੇਟੀ, ਦਵਿੰਦਰ ਸਿੰਘ ਜਟਾਣਾ, ਸੇਵਾ ਸਿ਼ਘ, ਆਰ.ਐਨ. ਮੋਦਗਿਲ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਕਾਲਜ ਦੇ ਡਾਇਰੈਕਟਰ, ਸਮੂਹ ਸਟਾਫ ਮੈਬਰਸ ਅਤੇ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਉੱਤੇ ਵਧਾਈ ਦਿੱਤੀ।

LEAVE A REPLY

Please enter your comment!
Please enter your name here