Monday, November 2, 2026
Home National ਉੱਤਰੀ ਨਾਈਜੀਰੀਆ ‘ਚ ਕਿਸ਼ਤੀ ਪਲਟਣ ਕਾਰਨ 18 ਲੋਕਾਂ ਦੀ ਹੋਈ ਮੌਤ, 70...

ਉੱਤਰੀ ਨਾਈਜੀਰੀਆ ‘ਚ ਕਿਸ਼ਤੀ ਪਲਟਣ ਕਾਰਨ 18 ਲੋਕਾਂ ਦੀ ਹੋਈ ਮੌਤ, 70 ਲਾਪਤਾ

ਉੱਤਰੀ ਨਾਈਜੀਰੀਆ (ਦ ਸਟੈਲਰ ਨਿਊਜ਼),ਪਲਕ। ਉੱਤਰੀ ਨਾਈਜੀਰੀਆ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜ਼ਹਾਜ ਵਿੱਚ 100 ਤੋਂ ਵੱਧ ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 70 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਟੀਮ ਵੱਲੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

Advertisements

ਰਾਸ਼ਟਰੀ ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਕਿਸ਼ਤੀ ਦੇਰ ਰਾਤ ਤਾਰਾਬਾ ਰਾਜ ਦੇ ਅਰਦੋ-ਕੋਲਾ ਜ਼ਿਲ੍ਹੇ ਵਿੱਚ ਇੱਕ ਮੱਛੀ ਬਾਜ਼ਾਰ ਤੇ ਵਾਪਸ ਆ ਰਹੇ ਵਪਾਰੀਆਂ ਨੂੰ ਲੈ ਕੇ ਜਾ ਰਹੀ ਸੀ। ਜਿਸ ਦੌਰਾਨ ਕਿਸ਼ਤੀ ਬੇਨਯੂ ਨਦੀ ਵਿੱਚ ਪਲਟ ਗਈ। ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੁਖੀ ਲਾਦਾਨ ਅਯੂਬਾ ਨੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ 14 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ 17  ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਫਿਲਹਾਲ ਲਾਪਤਾ ਹੋਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here