ਚੰਡੀਗੜ੍ਹ ਵਿੱਚ 32 ਸਾਲਾ ਔਰਤ ਨੇ ਸ਼ੱਕੀ ਹਲਾਤਾਂ ਵਿੱਚ ਕੀਤਾ ਸੁਸਾਇਡ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਵਿੱਚ ਈ. ਡਬਲਿਊ. ਐੱਸ. ਫਲੈਟ ਵਿੱਚ ਬੀਤੇ ਦਿਨ ਇੱਕ ਔਰਤ ਨੇ ਸ਼ੱਕੀ ਹਲਾਤਾਂ ਵਿੱਚ ਸੁਸਾਇਡ ਕਰ ਲਿਆ ਹੈ। ਮ੍ਰਿਤਕਾ ਦੀ ਪਹਿਚਾਣ ਪੂਨਮ ਉਮਰ 32 ਸਾਲਾ ਪਤਨੀ ਅਮਿਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਪਤੀ ਆਪਣੇ ਭਰਾ ਦੇ ਵਿਆਹ ਤੇ ਅੰਮ੍ਰਿਤਸਰ ਗਿਆ ਹੋਇਆ ਸੀ।

Advertisements

ਪੂਨਮ ਘਰ ਵਿੱਚ ਆਪਣੀਆਂ ਲੜਕੀਆਂ ਨਾਲ ਇੱਕਲੀ ਸੀ,ਉਸਦੀ ਵੱਡੀ ਲੜਕੀ ਦੀ ਉਮਰ 8 ਸਾਲਾ ਅਤੇ ਦੂਜੀ 10 ਮਹੀਨਿਆਂ ਦੀ ਬੱਚੀ ਸੀ।ਘਟਨਾ ਸਮੇ 8 ਸਾਲਾ ਬੱਚੀ ਬਾਹਰ ਖੇਡ ਰਹੀ ਸੀ ਤੇ ਛੋਟੀ ਬੱਚੀ ਅੰਦਰ ਬੈੱਡ ਤੇ ਬੈਠੀ ਹੋਈ ਸੀ। ਵੱਡੀ ਲੜਕੀ ਨੇ ਆਪਣੀ ਮਾਂ ਨੂੰ ਲਟਕਦੇ ਦੇਖਿਆਂ ਤਾਂ ਉਸਨੇ ਆਪਣੀ ਨਾਨੀ ਨੂੰ ਦੱਸਿਆ ਜੋ ਕੇ ਉਸ ਹੀ ਬਿਲਡਿੰਗ ਵਿੱਚ ਰਹਿੰਦੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here