ਟੈਕਸਾਸ ਦੇ ਬਾਜ਼ਾਰ ਵਿੱਚ ਚੱਲੀਆਂ ਗੋਲੀਆਂ, 1 ਬੱਚੇ ਦੀ ਮੌਤ, 4 ਜ਼ਖ਼ਮੀ

ਅਮਰੀਕਾ (ਦ ਸਟੈਲਰ ਨਿਊਜ਼), ਪਲਕ। ਅਮਰੀਕਾ ਤੋਂ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਟੈਕਸਾਸ ਦੇ ਇੱਕ ਬਾਜ਼ਾਰ ਵਿੱਚ ਗੋਲੀਬਾਰੀ ਹੋਣ ਕਾਰਨ ਤਿੰਨ ਬੱਚੇ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਲਾਜ ਦੌਰਾਨ 10 ਸਾਲਾਂ ਬੱਚੇ ਦੀ ਮੌਤ ਹੋ ਗਈ।

Advertisements

ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੀਅਰਲੈਂਡ ਪੁਲਿਸ ਵਿਭਾਗ ਨੇ ਸ਼ੋਸ਼ਲ ਮੀਡੀਆ ਤੇ ਕਿਹਾ ਕਿ ਪੀਅਰਲੈਂਡ ਦੇ ਕਾਲਜ ਫਰੀ ਮਾਰਕੀਟ ਵਿੱਚ ਗੋਲੀਬਾਰੀ ਹੋਣ ਦੀ ਖਬਰ ਮਿਲਣ ਤੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ।

ਪੁਲਿਸ ਨੇ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਨਾਵਾਂ ਦੀ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀ ਚਾਡ ਰੋਜਰਸ  ਕਿਹਾ ਕਿ ਦੋ ਲੋਕਾਂ ਦੇ ਵਿੱਚ ਹੋਈ ਬਹਿਸ ਦੇ ਬਾਅਦ ਗੋਲੀਬਾਰੀ ਹੋਈ ਤੇ ਦੋਵੇਂ ਇੱਕ-ਦੂਜੇ ਨੂੰ ਨਹੀਂ ਜਾਣਦੇ ਸਨ। ਪੁਲਿਸ ਨੇ ਕਿਹਾ ਕਿ ਦੋ ਲੋਕਾਂ ਨੇ ਬਾਜ਼ਾਰ ਵਿੱਚ ਪਿਸਤੌਲ ਨਾਲ ਇਕ-ਦੂਜੇ ਤੇ ਗੋਲੀਬਾਰੀ ਕੀਤੀ।

LEAVE A REPLY

Please enter your comment!
Please enter your name here