Thursday, October 22, 2026
Home National ਸੜਕ ਤੇ ਚੈਕਿੰਗ ਕਰ ਰਹੇ ਇੰਸਪੈਕਟਰ ਨੂੰ ਰੇਤ ਮਾਫੀਆ ਨੇ ਟਰੈਕਟਰ ਨਾਲ...

ਸੜਕ ਤੇ ਚੈਕਿੰਗ ਕਰ ਰਹੇ ਇੰਸਪੈਕਟਰ ਨੂੰ ਰੇਤ ਮਾਫੀਆ ਨੇ ਟਰੈਕਟਰ ਨਾਲ ਕੁਚਲਿਆ, ਮੌਤ

ਬਿਹਾਰ (ਦ ਸਟੈਲਰ ਨਿਊਜ਼), ਪਲਕ। ਬਿਹਾਰ ਵਿੱਚ ਰੇਤ ਮਾਫੀਆ ਨੇ ਟਰੈਕਟਰ ਨਾਲ ਸੜਕ ਤੇ ਚੈਕਿੰਗ ਕਰ ਰਹੇ ਪੁਲਿਸ ਕਰਮਚਾਰੀਆਂ ਨੂੰ ਕੁਚਲ ਦਿੱਤਾ। ਇਸ ਘਟਨਾ ਵਿੱਚ ਇੰਸਪੈਕਟਰ ਦੀ ਮੌਤ ਹੋ ਗਈ ਅਤੇ ਇੱਕ ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ।  ਮ੍ਰਿਤਕ ਇੰਸਪੈਕਟਰ ਦੀ ਪਹਿਚਾਣ ਪ੍ਰਭਾਤ ਰੰਜਨ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਘਟਨਾ ਜਮੁਈ ਦੇ ਗੜ੍ਹੀ ਥਾਣਾ ਖੇਤਰ ਦੇ ਚਨਾਰਵਰ ਪੁਲ ਨੇੜੇ ਵਾਪਰੀ। ਇੰਸਪੈਕਟਰ ਪ੍ਰਭਾਤ ਰੰਜਨ ਨੂੰ ਸਵੇਰੇ 7 ਵਜੇ ਰੇਤੇ ਦੀ ਨਾਜਾਇਜ਼ ਢੋਆ-ਢੁਆਈ ਦੀ ਸੂਚਨਾ ਮਿਲੀ ਸੀ।

Advertisements

ਸੂਚਨਾ ਮਿਲਦੇ ਹੀ ਉਹ ਆਪਣੀ ਪਾਰਟੀ ਨਾਲ ਚਨਾਰਵਾੜ ਪੁਲ ਨੇੜੇ ਪਹੁੰਚ ਗਏ ਅਤੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸਾਹਮਣੇ ਤੋਂ ਇਕ ਟਰੈਕਟਰ ਆਇਆ, ਜਿਸ ਤੇ ਨਾਜਾਇਜ਼ ਤੌਰ ‘ਤੇ ਰੇਤਾ ਲੱਦਿਆ ਹੋਇਆ ਸੀ। ਜਦੋਂ ਇੰਸਪੈਕਟਰ ਨੇ ਟਰੈਕਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਟਰੈਕਟਰ ਨਾ ਰੋਕਿਆ। ਇਸ ਘਟਨਾ ਵਿੱਚ ਇੱਕ ਹੋਰ ਪੁਲਿਸ ਮੁਲਾਜ਼ਮ ਰਾਜੇਸ਼ ਕੁਮਾਰ ਜ਼ਖ਼ਮੀ ਹੋ ਗਿਆ ਹੈ, ਜੋ ਕਿ ਹਸਪਤਾਲ ਵਿੱਚ ਦਾਖ਼ਲ ਹੈ।  ਫਿਲਹਾਲ ਪੁਲਿਸ ਆਰੋਪੀਆਂ ਦੀ ਭਾਲ ਵਿੱਚ ਜੁੱਟੀ ਹੋਈ ਹੈ।

LEAVE A REPLY

Please enter your comment!
Please enter your name here