ਜ਼ੀਰਕਪੁਰ ਵਿੱਚ ਪੁਲਿਸ ਵੱਲੋਂ 6 ਕਤਲਾਂ ਵਿੱਚ ਲੋੜੀਦੇ ਜੱਸਾ ਹੱਪੋਵਾਲੀਆਂ ਦਾ ਐਨਕਾਊਂਟਰ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਦੇ ਜ਼ੀਰਕਪੁਰ ਵਿਚ ਐਨਕਾਊਂਟਰ ਹੋਣ ਦੀ ਖਬਰ ਮਿਲੀ ਹੈ। ਗੈਂਗਸਟਰ ਦੀ ਪਹਿਚਾਣ ਕਰਨਜੀਤ ਸਿੰਘ ਉਰਫ ਜੱਸਾ ਨਵਾਂਸ਼ਹਿਰ ਦੇ ਬੰਗਾ ਦੇ ਪਿੰਡ ਹੱਪੋਵਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਦਾ ਤੇ ਸੋਨੀ ਖੱਤਰੀ ਦੇ ਖਾਸ ਗੁਰਗੇ ਨਾਲ ਏਜੀਟੀਐਫ ਦੀ ਮੁਠਭੇੜ ਹੋਈ ਹੈ।

Advertisements

ਇਸ ਗੈਂਗਸਟਰ ਨੇ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੌਰਾਨ ਪੁਲਿਸ ਨੇ ਉਸਦਾ ਐਨਕਾਊਂਟਰ ਕਰ ਦਿੱਤਾ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਐਨਕਾਊਂਟਰ ਵਿੱਚ ਪੁਲਿਸ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਇਸ ਗੈਂਗਸਟਰ ਤੇ 6 ਕਤਲ ਦੇ ਮਾਮਲੇ ਦਰਜ ਸਨ ਅਤੇ ਇਹ ਕਾਂਟਰੈਕਟ ਕਿਲਿੰਗ ਦੇ ਮਾਮਲਿਆਂ ਵਿੱਚ ਸ਼ਾਮਲ ਸੀ।

LEAVE A REPLY

Please enter your comment!
Please enter your name here