Thursday, October 29, 2026
Home Latest ਵਿਆਹ ਦੀ ਸ਼ੇਰਵਾਨੀ ਵਾਪਸ ਕਰਨ ਜਾ ਰਹੇ ਨੌਜਵਾਨ ਦੀ ਹੋਈ ਟਰੱਕ ਨਾਲ...

ਵਿਆਹ ਦੀ ਸ਼ੇਰਵਾਨੀ ਵਾਪਸ ਕਰਨ ਜਾ ਰਹੇ ਨੌਜਵਾਨ ਦੀ ਹੋਈ ਟਰੱਕ ਨਾਲ ਜ਼ਬਰਸਦਤ ਟੱਕਰ, ਮੌਤ

ਬਠਿੰਡਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਠਿੰਡਾ ਮੁਕਤਸਰ ਰੋਡ ਤੇ ਇੱਕ ਟਰੱਕ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸੰਦੀਪ ਸਿੰਘ ਵਾਸੀ ਕੋਟਭਾਈ ਹਲਕਾ ਗਿੱਦੜਬਾਹਾ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਸੰਦੀਪ ਦਾ ਦੋ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਤੇ ਉਹ ਆਪਣੀ ਵਿਆਹ ਵਾਲੀ ਸ਼ੇਰਵਾਨੀ ਵਾਪਸ ਕਰਕੇ ਘਰ ਪਰਤ ਰਿਹਾ ਸੀ, ਤਾਂ ਅਚਾਨਕ ਉਸਦੀ ਗੱਡੀ ਰਸਤੇ ਵਿਚ ਹੀ ਪੈਂਚਰ ਹੋ ਗਈ ਗੱਡੀ ਪੈਂਚਰ ਹੋਣ ਕਾਰਨ ਉਸਦੀ ਟੱਕਰ ਟਰੱਕ ਨਾਲ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਸੰਦੀਪ ਦੀ ਮੌਤ ਦੀ ਖਬਰ ਸੁਣ ਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਦੌੜ ਪਈ।

LEAVE A REPLY

Please enter your comment!
Please enter your name here