Sunday, October 18, 2026
Home Latest ਭਵਾਨੀਗੜ੍ਹ ਦੇ ਭਾਜਪਾ ਆਗੂ ਦੇ ਗੰਨਮੈਨ ਦੀ ਭੇਤਭਰੇ ਹਲਾਤਾਂ ਵਿੱਚ ਹੋਈ ਮੌਤ

ਭਵਾਨੀਗੜ੍ਹ ਦੇ ਭਾਜਪਾ ਆਗੂ ਦੇ ਗੰਨਮੈਨ ਦੀ ਭੇਤਭਰੇ ਹਲਾਤਾਂ ਵਿੱਚ ਹੋਈ ਮੌਤ

ਭਵਾਨੀਗੜ੍ਹ (ਦ ਸਟੈਲਰ ਨਿਊਜ਼)। ਭਵਾਨੀਗੜ੍ਹ ਦੇ ਭਾਜਪਾ ਆਗੂ ਜੀਵਨ ਕੁਮਾਰ ਗਰਗ ਦੇ ਸਰਕਾਰੀ ਗੰਨਮੈਨ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਕਾਂਸਟੇਬਲ ਨਵਜੋਤ ਸਿੰਘ ਉਮਰ 28 ਸਾਲਾਂ ਵਾਸੀ ਪਟਿਆਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੰਨਮੈਨ ਦੇ ਮੱਥੇ ਵਿੱਚ ਗੋਲ਼ੀ ਲੱਗੀ ਹੋਈ ਸੀ ਤੇ ਉਸਦੀ ਲਾਸ਼ ਉਸਦੀ ਨਿੱਜੀ ਗੱਡੀ ਦੀ ਡਰਾਇਵਰ ਸੀਟ ਤੋਂ ਮਿਲੀ ਹੈ ਤੇ ਉਸਦੀ ਸਰਕਾਰੀ ਕਾਰਬਾਈਨ ਵੀ ਉਸਦੇ ਕੋਲ ਮੌਜੂਦ ਸੀ।

Advertisements

ਜਾਣਕਾਰੀ ਦਿੰਦੇ ਜੀਵਨ ਗਰਗ ਨੇ ਦੱਸਿਆ ਕਿ ਜਦੋਂ ਉਸਦਾ ਗੰਨਮੈਨ ਆਪਣੀ ਨਿੱਜੀ ਕਾਰ ਵਿੱਚ ਆਪਣੀ ਡਿਊਟੀ ਤੇ ਭਵਾਨੀਗੜ੍ਹ ਆ ਰਿਹਾ ਸੀ ਤਾਂ ਅਚਾਨਕ ਰਸਤੇ ਵਿੱਚ ਹੀ ਪਟਿਆਲਾ ਨੇੜੇ ਪਿੰਡ ਜਾਅਲਾਂ ਨਜ਼ਦੀਕ ਨਵਜੋਤ ਦੀ ਲਾਸ਼ ਉਸਦੀ ਨਿੱਜੀ ਕਾਰ ਵਿੱਚੋਂ ਭੇਦਭਰੇ ਹਾਲਾਤਾਂ ਵਿੱਚ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here