Wednesday, October 14, 2026
Home Chandigarh ਚੰਡੀਗੜ੍ਹ ਪੁਲਿਸ ਵਿੱਚ 96 ਮੁਲਾਜ਼ਮਾਂ ਦਾ ਹੋਇਆ ਫੇਰਬਦਲ

ਚੰਡੀਗੜ੍ਹ ਪੁਲਿਸ ਵਿੱਚ 96 ਮੁਲਾਜ਼ਮਾਂ ਦਾ ਹੋਇਆ ਫੇਰਬਦਲ

transfers-punjab

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਪੁਲਿਸ ਨੇ 96 ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਤਿੰਨ ਇੰਸਪੈਕਟਰ, 7 ਸਬ ਇੰਸਪੈਕਟਰ, 22 ਏਐੱਸਆਈ, 15 ਹੈੱਡ ਕਾਂਸਟੇਬਲ ਅਤੇ 49 ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ।

Advertisements

ਪੁਲਿਸ ਵੱਲੋਂ ਸੈਕਟਰ 19 ਵਿੱਚ ਤਾਇਨਾਤ ਇੰਸਪੈਕਟਰ ਬਹਾਦਰ ਸਿੰਘ ਦਾ ਤਬਾਦਲਾ ਆਈਆਰਬੀ ਵਿੱਚ ਕਰ ਦਿੱਤਾ ਗਿਆ ਹੈ ਅਤੇ ਇੰਸਪੈਕਟਰ ਹਰਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਸੁਰੱਖਿਆ ਸ਼ਾਖਾ ਵਿੱਚ ਭੇਜ ਦਿੱਤਾ ਗਿਆ ਹੈ।

ਇੰਸਪੈਕਟਰ ਨੀਰਜ ਸਰਨਾ ਨੂੰ ਪੁਲਿਸ ਲਾਈਨ ਤੋਂ ਟਰੈਫਿਕ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਲਾਈਨ ਵਿੱਚੋਂ ਅੱਠ ਵਿਅਕਤੀਆਂ ਨੂੰ ਪੁਲਿਸ ਨੇ ਫੀਲਡ ਵਿੱਚ ਲਿਆਂਦਾ ਹੈ ਅਤੇ ਪੰਜ ਵਿਅਕਤੀਆਂ ਨੂੰ ਪੁਲਿਸ ਲਾਈਨ ਵਾਪਸ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here