ਆਪ ਸਰਕਾਰ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ: ਵਿਕਾਸ ਮੋਮੀ

ਕਪੂਰਥਲਾ (ਦ ਸਟੈਲਰ ਨਿਊਜ਼), ਗੋਰਵ ਮੜੀਆ। ਆਮ ਆਦਮੀ ਪਾਰਟੀ ਨੇ ਜਦੋਂ ਤੋਂ ਪੰਜਾਬ ਦੀ ਸੱਤਾ ਸੰਭਾਲੀ ਹੈ, ਉੇਸ ਸਮੇਂ ਤੋਂ ਹੀ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਿੱਥੇ ਆਪ ਸਰਕਾਰ ਵੱਲੋ ਮੁਹੱਲਾ ਕਲੀਨਿਕ ਖੋਲੇ ਗਏ ਹਨ, ਉਥੇ ਹੀ ਸਰਕਾਰੀ ਦਫਤਰਾਂ ਦੇ ਕੰਮਾਂ ‘ਚ ਵੀ ਪਾਰਦਰਸ਼ਿਤਾ ਲਿਆਂਦੀ ਜਾ ਰਹੀ ਹੈ। ਉਕਤ ਸ਼ਬਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਕਾਸ ਮੋਮੀ ਨੇ ਆਪਣੇ ਸਾਥਿਆਂ ਨਾਲ ਐਸ.ਡੀ.ਐਮ.ਕਪੂਰਥਲਾ ਲਾਲ ਵਿਸ਼ਵਾਸ਼ ਨਾਲ ਮੁਲਾਕਾਤ ਕਰਣ ਦੌਰਾਨ ਕਹੇ  ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋ ਲਾਲ ਵਿਸ਼ਵਾਸ਼ ਜੀ ਵੱਲੋ ਨਿਭਾਈ ਜਾ ਰਹਿਆਂ ਐਸ.ਡੀ.ਐਮ. ਦੀ ਸੇਵਾਂਵਾ ਨੂੰ ਧਿਆਨ ‘ਚ ਰੱਖਦੇ ਹੋਏ ਉਨ੍ਹਾ ਨੂੰ ਆਰ.ਟੀ.ਓ. ਦੀ ਜਿੰਮੇਵਾਰੀ ਵੀ ਸੋਂਪ ਦਿੱਤੀ ਗਈ ਹੈ।

Advertisements

ਵਿਕਾਸ ਮੋਮੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਪੂਰਥਲਾ ਵਾਸੀਆਂ ਨੂੰ ਆਰ.ਟੀ.ਓ. ਦੀ ਪੋਸਟ ਖਾਲੀ ਹੋਣ ਕਰਕੇ ਚਲਾਨ ਅਤੇ ਲਾਇਸੈਂਸ ਨਾਲ ਸਬੰਧ ਕੁਝ ਸੇਵਾਂਵਾ ਲਈ ਜਲੰਧਰ ਜਾਣਾ ਪੈਂਦਾ ਸੀ, ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ-ਖਰਾਬ ਹੋਣਾ ਪੈਂਦਾ ਸੀ, ਪਰ ਹੁਣ ਐਸ.ਡੀ.ਐਮ. ਲਾਲ ਵਿਸ਼ਵਾਸ਼ ਨੂੰ ਬਤੌਰ ਆਰ.ਟੀ.ਓ. ਦੀਆਂ ਸੇਵਾਵਾਂ ਸੋਂਪਣ ਨਾਲ ਕਪੂਰਥਲਾ ਵਾਸਿਆਂ ਨੂੰ ਕਾਫੀ ਰਾਹਤ ਮਿਲੇਗੀ।ਉਨ੍ਹਾਂ ਕਿਹਾ ਕਿ ਬਤੌਰ ਐਸ.ਡੀ.ਐਮ. ਦੀ ਸੇਵਾਂਵਾਂ ਵੀ ਉਨ੍ਹਾਂ ਵੱਲੋ ਬਹੁਤ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈਂ ਜਾ ਰਹੀ ਹੈ। ਹੁਣ ਸਰਕਾਰ ਵੱਲੋ ਉਨ੍ਹਾਂ ਨੂੰ ਬਤੌਰ ਆਰ.ਟੀ.ਓ. ਦੀ ਜਿੰਮੇਵਾਰੀ ਸੋਂਪਣ ਨਾਲ ਕੰਮਕਾਜ ‘ਚ ਹੋਰ ਵੀ ਪਾਰਦਰਸ਼ਿਤਾ ਆਵੇਗੀ। ਇਸ ਮੋਕੇ ਸਾਬੀ ਲੰਕੇਸ਼, ਅਕਾਸ਼,ਹਨੀ ਕਾਲਾ ਸੰਘਿਆ ਆਦਿ ਹੋਰ ਹਾਜ਼ਰ ਸਨ। 

LEAVE A REPLY

Please enter your comment!
Please enter your name here