ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਤੇ ਪਤਨੀ ਨਾਲ ਕੁੱਟਮਾਰ ਕਰਨ ਦੇ ਆਰੋਪ, ਮਾਮਲਾ ਦਰਜ਼

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਤੇ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਗੰਭੀਰ ਆਰੋਪ ਲੱਗੇ ਹਨ। ਪੁਲਿਸ ਨੇ ਸਪੀਕਰ ਵਿਵੇਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਵਿਵੇਕ ਬਿੰਦਰਾ ਆਪਣੇ ਆਪ ਨੂੰ ਬਿਜ਼ਨਸ ਗੁਰੂ ਕਹਿੰਦੇ ਹਨ। ਉਸ ਦੇ ਯੂਟਿਊਬ ਤੇ ਬਹੁਤ ਸਾਰੇ ਚੈਨਲ ਹਨ ਅਤੇ ਉਹ ਲੋਕਾਂ ਨੂੰ ਮਾਰਕੀਟਿੰਗ ਅਤੇ ਕਾਰੋਬਾਰ ਦੇ ਗੁਰ ਸਿਖਾਉਂਦੇ ਹਨ। ਵਿਵੇਕ ਦੇ ਸਾਲੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਿਖਿਆ ਕਿ ਉਸਦੀ ਭੈਣ ਦਾ ਵਿਆਹ 6 ਦਸੰਬਰ 2023 ਨੂੰ ਲਲਿਤ ਮਾਨਗਰ ਹੋਟਲ ਵਿੱਚ ਵਿਵੇਕ ਬਿੰਦਰਾ ਨਾਲ ਹੋਇਆ ਸੀ। ਉਹ ਨੋਇਡਾ ਵਿੱਚ ਸੁਪਰਨੋਵਾ ਵੈਸਟ ਰੈਜ਼ੀਡੈਂਸੀ 4209 ਪਲੇਟ ਸੈਕਟਰ 94 ਵਿੱਚ ਰਹਿੰਦਾ ਹੈ। ਵਿਵੇਕ ਦੀ ਪਤਨੀ ਨਾਲ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

Advertisements

7 ਦਸੰਬਰ ਨੂੰ ਤੜਕੇ 3 ਵਜੇ ਦੇ ਕਰੀਬ ਮੇਰਾ ਜੀਜਾ ਵਿਵੇਕ ਬਿੰਦਰਾ ਆਪਣੀ ਮਾਤਾ ਪ੍ਰਭਾ ਨਾਲ ਝਗੜਾ ਕਰ ਰਿਹਾ ਸੀ। ਇਸ ਮਾਮਲੇ ਵਿੱਚ ਜਦੋਂ ਮੇਰੀ ਭੈਣ ਯਾਨਿਕਾ ਨੇ ਦਖ਼ਲ ਦਿੱਤਾ ਤਾਂ ਜੀਜਾ ਵਿਵੇਕ ਨੇ ਮੇਰੀ ਭੈਣ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੇ ਪੂਰੇ ਸਰੀਰ ਤੇ ਜ਼ਖ਼ਮ ਹੋ ਗਏ। ਇਸ ਤੋਂ ਇਲਾਵਾ ਵੈਭਵ ਕਵਾਤਰਾ ਨੇ ਦੱਸਿਆ ਕਿ ਉਸ ਦੀ ਭੈਣ ਯਾਨਿਕਾ ਇੰਨੀ ਜ਼ਖਮੀ ਹੋ ਗਈ ਕਿ ਉਸ ਦੀ ਸੁਣਨ ਸ਼ਕਤੀ ਵੀ ਖ਼ਤਮ ਹੋ ਗਈ। ਲੜਾਈ ਦੌਰਾਨ ਵਿਵੇਕ ਨੇ ਯਾਨਿਕਾ ਦੇ ਵਾਲ ਵੀ ਜ਼ੋਰ ਨਾਲ ਖਿੱਚ ਲਏ। ਸਿਰ ਤੇ ਸੱਟ ਲੱਗਣ ਤੋਂ ਬਾਅਦ ਉਸ ਨੂੰ ਵੀ ਚੱਕਰ ਆਉਣ ਲੱਗੇ। ਯਾਨਿਕਾ ਦਾ ਦਿੱਲੀ ਦੇ ਕੜਕੜਡੂਮਾ ਦੇ ਕੈਲਾਸ਼ ਦੀਪਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਲੜਾਈ ਦੌਰਾਨ ਵਿਵੇਕ ਨੇ ਯਾਨਿਕਾ ਦਾ ਮੋਬਾਈਲ ਵੀ ਤੋੜ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਪੁਲਿਸ ਵਿਵੇਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਦੱਸ ਦਈਏ ਕਿ ਵਿਵੇਕ ਬਿੰਦਰਾ ਨਾ ਸਿਰਫ਼ ਇੱਕ ਯੂਟਿਊਬਰ ਹੈ, ਸਗੋਂ ਇੱਕ ਵੱਡਾ ਕਾਰੋਬਾਰੀ ਵੀ ਹੈ।

LEAVE A REPLY

Please enter your comment!
Please enter your name here