Friday, October 30, 2026
Home Punjab ਹੁਸ਼ਿਆਰਪੁਰ ਵਲੋਂ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੀਆਂ ਗੋਲਕਾਂ ਵਿੱਚੋਂ ਪੈਸੇ ਚੋਰੀ ਕਰਨ...

ਹੁਸ਼ਿਆਰਪੁਰ ਵਲੋਂ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੀਆਂ ਗੋਲਕਾਂ ਵਿੱਚੋਂ ਪੈਸੇ ਚੋਰੀ ਕਰਨ ਵਾਲੇ ਗਿਰੋਹ ਦੇ 3 ਦੋਸ਼ੀ ਅਤੇ ਨਸ਼ਾ ਤੇ ਅਸਲੇ ਨਜਾਇਜ ਹਥਿਆਰ ਸਮੇਤ ਇੱਕ ਦੋਸ਼ੀ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਨਯੋਗ ਸੁਰੇਂਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰ ਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਪਰਮਿੰਦਰ ਸਿੰਘ ਪੀਪੀਐਸ ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮਾਂ ਵੱਲੋਂ ਪਿਛਲੇ ਕੁਝ ਅਰਸੇ ਤੋਂ ਜਿਲ੍ਹਾ ਹੁਸ਼ਿਆਰਪੁਰ ਦੇ ਏਰਿਆ ਵਿੱਚ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੀਆਂ ਗੋਲਕਾ ਵਿੱਚੋਂ ਪੈਸੇ ਚੋਰੀ ਕਰਨ ਵਾਲੇ ਗਿਰੋਹ ਨੂੰ ਟਰੇਸ ਕਰਕੇ 3 ਦੋਸ਼ੀ ਗ੍ਰਿਫਤਾਰ ਕਰਨ ਅਤੇ ਨਜਾਇਜ ਅਸਲਾ, ਅਫੀਮ ਸਪਲਾਈ ਕਰਨ ਵਾਲੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1 ਰਿਵਾਲਵਰ 32 ਬੋਰ ਸਮੇਤ 7 ਰੋਂਦ ਜਿੰਦਾ ਅਤੇ 100 ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Advertisements

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪਿਛਲੇ ਕੁੱਝ ਅਰਸੇ ਤੋਂ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਏਰਿਆ ਵਿੱਚ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੀਆਂ ਗੋਲਕਾਂ ਵਿੱਚੋਂ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਪੈਸੇ ਚੋਰੀ ਕੀਤੇ ਜਾ ਰਹੇ ਸਨ ਜੋ ਉਕਤ ਚੋਰੀਆਂ ਕਰਨ ਵਾਲੇ ਵਿਅਕਤੀਆਂ ਨੂੰ ਸੀ.ਆਈ.ਏ. ਸਟਾਫ ਦੀਆਂ ਵੱਖ-ਵੱਖ ਟੀਮਾਂ ਵਲੋਂ ਟੈਕਨੀਕਲ ਤੋਰ ਤੇ ਟਰੇਸ ਕਰਕੇ ਦੋਸ਼ੀਆਂ ਨੂੰ ਟਰੇਸ ਕਰਕੇ ਦੋਸ਼ੀਆਂਨ ਯਕੂਬ ਦੀਨ ਉਰਫ ਕਾਕੂ ਪੁੱਤਰ ਰਾਣੂ ਦੀਨ ਵਾਸੀ ਜੋਂਟਾ ਥਾਣਾ ਨੂਰਪੁਰ ਜਿਲ੍ਹਾ ਕਾਂਗੜਾ, ਨਜੀਰ ਪੁੱਤਰ ਮੀਰ ਹਮਜਾ ਵਾਸੀ ਹੂਸੈਨਪੁਰ ਥਾਣਾ ਬੁੱਲੋਵਾਲ ਅਤੇ ਰਹਿਮਤ ਅਲੀ ਪੁੱਤਰ ਮੁਹੰਮਦ ਅਲੀ ਵਾਸੀ ਹੂਸੈਨਪੁਰ ਥਾਣਾ ਬੁੱਲੋਵਾਲ ਨੂੰ ਗ੍ਰਿਫਤਾਰ ਕੀਤਾ ਹੈ। ਜੋ ਉਕਤ ਵਿਅਕਤੀਆਂ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਉਹਨਾਂ ਨੇ ਮੰਦਰਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਤੋੜ ਕੇ 17/18 ਚੋਰੀਆਂ ਕੀਤੀਆਂ ਹਨ। ਦੋਸ਼ੀਆਂ ਪਾਸੋਂ ਪੁੱਛ ਗਿੱਛ ਜਾਰੀ ਹੈ।

ਇਸ ਪ੍ਰਕਾਰ ਕੱਲ ਮਿਤੀ 27.12.2023 ਨੂੰ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਵਿੱਚ ਤਾਇਨਾਤ ਏ.ਐਸ.ਆਈ ਕੋਸ਼ਲ ਚੰਦਰ ਦੀ ਵਿਸ਼ੇਸ਼ ਟੀਮ ਵੱਲੋਂ ਪਿੱਪਲਾਂਵਾਲਾ ਹੁਸ਼ਿਆਰਪੁਰ ਤੋਂ ਨਸ਼ਾ ਅਤੇ ਹਥਿਆਰ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਜਸਕਰਨ ਸਿੰਘ ਉਰਫ ਕਿੰਨੂੰ ਪੁੱਤਰ ਪਰਮਿੰਦਰ ਸਿੰਘ ਵਾਸੀ ਕੰਧਾਲੀ ਨਾਰੰਗਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੂੰ 100 ਗ੍ਰਾਮ ਅਫੀਮ, 1 ਰਿਵਾਲਵਰ 32 ਬੋਰ ਸਮੇਤ 7 ਜਿੰਦਾ ਕਾਰਤੂਸ ਦੇ ਕਾਬੂ ਕਰਕੇ ਦੋਸ਼ੀ ਖਿਲਾਫ ਮੁੱਕਦਮਾ ਨੰਬਰ 315 ਮਿਤੀ 27-12-2023 ਅ.ਧ. 18-61-85 ਐਨ.ਡੀ.ਪੀ.ਐਸ. ਐਕਟ, 25-54-59 ਅਸਲਾ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਕੀਤਾ ਹੈ।

ਬਰਾਮਦਗੀ:-

100 ਗ੍ਰਾਮ ਅਫੀਮ,
1 ਰਿਵਾਲਵਰ 32 ਬੋਰ
7 ਜਿੰਦਾ ਕਾਰਤੂਸ
ਦੋਸ਼ੀਆਂ ਦੇ ਨਾਮ:-
(ਂਧਫ਼ਫਸ਼ ਅਚਟ ਫ਼ ਅਰਮਸ ਅਚਟ )
ਜਸਕਰਨ ਸਿੰਘ ਉਰਫ ਕਿੰਨੂੰ ਪੁੱਤਰ ਪਰਮਿੰਦਰ ਸਿੰਘ ਵਾਸੀ ਕੰਧਾਲੀ ਨਾਰੰਗਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ
ਗੁਰਦੁਆਰਾ ਸਾਹਿਬ ਤੇ ਮੰਦਰਾਂ ਦੀਆਂ ਗੋਲਕਾਂ ਵਿੱਚੋਂ ਪੈਸੇ ਚੋਰੀ ਕਰਨ ਵਾਲੇ ਗ੍ਰਿਫਤਾਰ ਦੋਸ਼ੀ:- ਯਕੂਬ ਦੀਨ ਉਰਫ ਕਾਕੂ ਪੁੱਤਰ ਰਾਣੂ ਦੀਨ ਵਾਸੀ ਜੋਂਟਾ ਥਾਣਾ ਨੂਰਪੁਰ ਜਿਲ੍ਹਾ ਕਾਂਗੜਾ। ਨਜੀਰ ਪੁੱਤਰ ਮੀਰ ਹਮਜਾ ਵਾਸੀ ਹੂਸੈਨਪੁਰ ਥਾਣਾ ਬੁੱਲੋਵਾਲ। ਰਹਿਮਤ ਅਲੀ ਪੁੱਤਰ ਮੁਹੰਮਦ ਅਲੀ ਵਾਸੀ ਹੂਸੈਨਪੁਰ ਥਾਣਾ ਬੁੱਲੋਵਾਲ।

  1. ਮੰਦਰਾਂ ਅਤੇ ਗੋਲਕਾਂ ਚੋਰੀ ਕਰਨ ਸਬੰਧੀ ਟਰੇਸ ਮੁੱਕਦਮਾ:-
  2. ਮੁੱਕਦਮਾ ਨੰਬਰ 102 ਮਿਤੀ 20-10-2023 ਅ.ਧ. 457, 380 ਭ:ਦ: ਥਾਣਾ ਗੜ੍ਹਦੀਵਾਲ
  3. ਮੁੱਕਦਮਾ ਨੰਬਰ 103 ਮਿਤੀ 20-10-2023 ਅ.ਧ. 457, 380 ਭ:ਦ: ਥਾਣਾ ਗੜ੍ਹਦੀਵਾਲਾ।
  4. ਮੁੱਕਦਮਾ ਨੰਬਰ 111 ਮਿਤੀ 25-11-2023 ਅ.ਧ. 457, 380 ਭ:ਦ: ਥਾਣਾ ਗੜ੍ਹਦੀਵਾਲਾ।
  5. ਮੁੱਕਦਮਾ ਨੰਬਰ 112 ਮਿਤੀ 25-11-2023 ਅ.ਧ. 457, 380 ਭ:ਦ: ਥਾਣਾ ਗੜ੍ਹਦੀਵਾਲਾ
  6. ਮੁੱਕਦਮਾ ਨੰਬਰ 378 ਮਿਤੀ 14-11-2023 ਅ.ਧ> 457, 380 ਭ:ਦ: ਥਾਣਾ ਟਾਂਡਾ।
  7. ਮੁੱਕਦਮਾ ਨੰਬਰ 393 ਮਿਤੀ 25-11-2023 ਅ.ਧ. 457, 380, 34 ਭ:ਦ: ਥਾਣਾ ਟਾਂਡਾ।
  8. ਮੁੱਕਦਮਾ ਨੰਬਰ 443 ਮਿਤੀ 16-11-2023 ਅ.ਧ. 457, 380 ਭ:ਦ: ਥਾਣਾ ਸਿਟੀ ਹੁਸ਼ਿਆਰਪੁਰ।
  9. ਮੁੱਕਦਮਾ ਨੰਬਰ 204 ਮਿਤੀ 16-12-2023 ਅ.ਧ. 457, 380 ਭ:ਦ: ਥਾਣਾ ਸਦਰ ਹੁਸ਼ਿਆਰਪੁਰ।
  10. ਮੁੱਕਦਮਾ ਨੰਬਰ 109 ਮਿਤੀ 25-12-2023 ਅ.ਧ. 457, 380 ਭ:ਦ: ਥਾਣਾ ਚੱਬੇਵਾਲ
  11. ਮੁੱਕਦਮਾ ਨੰਬਰ 188 ਮਿਤੀ 23-12-2023 ਅ.ਧ. 457, 380 ਭ:ਦ: ਥਾਣਾ ਬੁੱਲੋਵਾਲ।
  12. ਮੁੱਕਦਮਾ ਨੰਬਰ 189 ਮਿਤੀ 23-12-2023 ਅ.ਧ. 457, 380 ਭ:ਦ: ਥਾਣਾ ਬੁੱਲੋਵਾਲ।

LEAVE A REPLY

Please enter your comment!
Please enter your name here