ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ 5 ਨਾਮਜ਼ਦ, 3 ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।  ਕਪੂਰਥਲਾ ਦੇ ਔਜਲਾ ਫਾਟਕ ਨੇੜੇ ਪੈਂਦੇ ਡੇਰਾ ਜੱਗੂ ਸ਼ਾਹ ਦੇ ਨਜ਼ਦੀਕ ਇਕ ਮਹਿਲਾ ਦੇ ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਅਰਬਨ ਅਸਟੇਟ ਦੀ ਪੁਲਿਸ ਨੇ 5 ਮੁਲਾਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਏ 3 ਨੂੰ ਕਾਬੂ ਕੀਤਾ ਹੈ। ਡੇਰਾ ਜੱਗੂ ਸ਼ਾਹ ਦੇ ਨੇੜੇ ਪੈਂਦੇ ਠਾਕੁਰ ਨਗਰ ਦੀ ਰਹਿਣ ਵਾਲੀ ਮਹਿਲਾ ਜਸਵੀਰ ਕੌਰ ਪਤਨੀ ਗੁਰਮੀਤ ਸਿੰਘ ਨੇ ਸਤੰਬਰ ਮਹੀਨੇ ਵਿਚ ਪੁਲਿਸ ਨੂੰ ਦੱਸਿਆ ਕਿ ਉਸਦੇ ਇਕ ਰਿਸ਼ਤੇਦਾਰ ਨੌਜਵਾਨ ਵੱਲੋਂ ਆਤਮ ਹੱਤਿਆ ਕਰਨ ਮਾਮਲੇ ਵਿਚ ਮ੍ਰਿਤਕ ਦਾ ਭਰਾ ਉਸਨੂੰ ਕਸੂਰਵਾਰ ਮੰਨਦਾ ਹੈ ਅਤੇ ਬਦਲਾ ਲੈਣ ਦੀ ਗੱਲ ਕਹਿੰਦਾ ਹੈ ਅਤੇ ਇਕ ਵਾਰ ਉਸਦੇ ਲੜਕੇ ਨੂੰ ਵੀ ਕੁੱਟਮਾਰ ਕਰਦੇ ਹੋਏ ਜ਼ਖ਼ਮੀ ਕਰ ਦਿੱਤਾ ਸੀ। ਇਸ ਡਰ ਤੋਂ ਉਹ ਰਾਤ ਦੇ ਸਮੇਂ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ ਇਸ ਦੌਰਾਨ 7 ਸਤੰਬਰ ਨੂੰ ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਟੁੱਟਾ ਅਤੇ ਖਿਲਰਿਆ ਪਿਆ ਸੀ। ਘਰ ਦੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ਤੇ ਪਤਾ ਲੱਗਾ ਕਿ ਟੋਨੀ ਪੁੱਤਰ ਮੰਗਤ ਰਾਮ ਅਤੇ ਖੱਟਾ ਦੋਵੇਂ ਵਾਸੀ ਡੇਰਾ ਜੱਗੂ ਸ਼ਾਹ ਅਤੇ ਉਨ੍ਹਾਂ ਦੀ ਲੜਕੀ ਦਾ ਦਿਓਰ ਕੁਝ ਅਣਪਛਾਤੇ ਵਿਅਕਤੀਆਂ ਨਾਲ ਘਰ ਵਿਚ ਦਾਖਲ ਹੋਏ ਅਤੇ ਘਰ ਦੇ ਸਮਾਨ ਨੂੰ ਨੁਕਸਾਨ ਪਹੁੰਚਾਇਆ। ਥਾਣਾ ਸਿਟੀ ਦੀ ਪੁਲਿਸ ਵੱਲੋਂ ਮਹਿਲਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅਰੋਪੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਸਨ। ਐਸ.ਐਚ.ਓ. ਸਿਟੀ ਥਾਣਾ ਅਰਬਨ ਅਸਟੇਟ ਕੇਵਲ ਸਿੰਘ ਨੇ ਦੱਸਿਆ ਕਿ ਟੋਨੀ ਅਤੇ ਖੱਟਾ ਸਮੇਤ 3 ਅਰੋਪੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here