Monday, October 26, 2026
Home International ਮੈਕਸੀਕੋ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, ਪਾਇਲਟ ਸਮੇਤ 4 ਦੀ ਮੌਤ

ਮੈਕਸੀਕੋ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, ਪਾਇਲਟ ਸਮੇਤ 4 ਦੀ ਮੌਤ

ਉੱਤਰੀ ਮੈਕਸੀਕੋ (ਦ ਸਟੈਲਰ ਨਿਊਜ਼), ਪਲਕ। ਉੱਤਰੀ ਮੈਕਸੀਕੋ ਦੇ ਸ਼ਹਿਰ ਰਾਮੋਸ ਏਰੀਜਪੇ ਵਿੱਚ ਹਵਾਈ ਅੱਡੇ ਤੇ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਾਇਲਟ ਐਂਟੋਨੀਓ ਅਵੀਲਾ ਅਤੇ ਤਿੰਨ ਔਰਤਾਂ ਸ਼ਾਮਲ ਹਨ। ਅਧਿਕਾਰੀਆਂ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੈਸ਼ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਪਾਇਲਟ ਨੇ ਲੈਡਿੰਗ ਲਈ ਹਵਾਈ ਅੱਡੇ ਤੋਂ ਬੇਨਤੀ ਕੀਤੀ। ਜਹਾਜ਼ ਹਵਾਈ ਅੱਡੇ ਦੇ ਨੇੜੇ ਕਰੀਬ 200 ਮੀਟਰ ਦੀ ਉਚਾਈ ਤੋਂ ਡਿੱਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਿਵਲ ਐਰੋਨਾਟਿਕਸ ਡਾਇਰੈਕਟੋਰੇਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here