Friday, October 30, 2026
Home Latest ਦੋਸਤ ਦੇ ਘਰ ਰਾਤ ਰਹਿਣ ਗਏ ਨੌਜਵਾਨ ਨੇ ਸ਼ੱਕੀ ਹਾਲਾਤਾਂ ਵਿੱਚ ਕੀਤੀ...

ਦੋਸਤ ਦੇ ਘਰ ਰਾਤ ਰਹਿਣ ਗਏ ਨੌਜਵਾਨ ਨੇ ਸ਼ੱਕੀ ਹਾਲਾਤਾਂ ਵਿੱਚ ਕੀਤੀ ਖੁਦਕੁਸ਼ੀ

ਖਰੜ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਖਰੜ ਦੇ ਲਾਡਰਾਂ ਰੋਡ ਤੇ ਸਥਿਤ ਸਕਾਈਲਾਰਕ ਸੋਸਾਇਟੀ ਦੇ ਫਲੈਟ ਦੀ ਚੋਥੀ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਨੌਜਵਾਨ ਨੇ ਸ਼ੱਕੀ ਹਾਲਾਤ ਵਿੱਚ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸਿਮਰਨਜੀਤ ਉਮਰ 30 ਸਾਲਾ ਵਾਸੀ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਆਪਣੇ ਦੋਸਤ ਦੇ ਘਰ ਰਹਿਣ ਲਈ ਗਿਆ ਹੋਇਆ ਸੀ ਤੇ ਉਸਨੇ ਅਚਾਨਕ ਸਵੇਰੇ ਘਰ ਦੀ ਬਾਲਕਨੀ ਤੋਂ ਛਾਲ ਮਾਰ ਦਿੱਤੀ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

Advertisements

ਜਾਣਕਾਰੀ ਮੁਤਾਬਕ ਸਿਮਰਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਉਸਦਾ ਭਰਾ ਮੋਹਾਲੀ ਵਿੱਚ ਆਪਣੀ ਮਾਂ ਨਾਲ ਕਿਰਾਏ ਤੇ ਰਹਿੰਦਾ ਸੀ ਤੇ ਸਿਮਰਨ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਸੀ 2 ਵਾਰ ਰਿਫਿਊਜ਼ਲ ਆਉਣ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ, ਉਸ ਕੋਲੋ ਕੋਈ ਕੰਮ ਨਾ ਹੋਣ ਕਾਰਨ ਵੀ ਉਹ ਪਰੇਸ਼ਾਨ ਰਹਿੰਦਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਤੋਂ ਪਰੇਸ਼ਾਨ ਹੋ ਕੇ ਉਸਨੇ ਖੁਦਕੁਸ਼ੀ ਕੀਤੀ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here