Tuesday, October 20, 2026
Home Punjab ਗੜ੍ਹਸ਼ੰਕਰ ‘ਚ ਪਤੀ-ਪਤਨੀ ਆਪਣੇ ਘਰ ਵਿੱਚ ਕਰਦੇ ਸਨ ਨਜਾਇਜ਼ ਧੰਦਾ, 9 ਨੂੰ...

ਗੜ੍ਹਸ਼ੰਕਰ ‘ਚ ਪਤੀ-ਪਤਨੀ ਆਪਣੇ ਘਰ ਵਿੱਚ ਕਰਦੇ ਸਨ ਨਜਾਇਜ਼ ਧੰਦਾ, 9 ਨੂੰ ਇਤਰਾਜਯੋਗ ਹਾਲਤ ‘ਚ ਕੀਤਾ ਕਾਬੂ

ਗੜਸ਼ੰਕਰ (ਦ ਸਟੈਲਰ ਨਿਊਜ਼), ਪਲਕ। ਗੜਸ਼ੰਕਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਪੁਲਿਸ ਨੇ ਇਤਰਾਜਯੋਗ ਹਾਲਤ ਵਿੱਚ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਖਬਰ ਦੇ ਆਧਾਰ ਤੇ ਰਜੇਸ਼ਵਰ ਸਿੰਘ ਉਰਫ ਰਿੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਗੜਸ਼ੰਕਰ ਦੇ ਘਰ ਛਾਪਾ ਮਾਰਿਆ ਗਿਆ। ਜਿੱਥੇ ਕਿ ਰਿੱਕੀ ਆਪਣੀ ਪਤਨੀ ਮਨਜੀਤ ਕੋਰ ਉਰਫ ਰਮਾ ਨਾਲ ਮਿਲ ਕੇ ਨਜਾਇਜ ਧੰਦਾ ਚਲਾਉਂਦੇ ਸਨ।

Advertisements

ਪੁਲਿਸ ਵੱਲੋਂ ਰੇਡ ਮਾਰਨ ਉਪਰੰਤ 9 ਮੁੰਡੇ-ਕੁੜੀਆਂ ਨੂੰ ਇਤਰਾਜਯੋਗ ਹਾਲਤ ਵਿੱਚ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਹਿਚਾਣ ਸਾਗਰ ਮੁਹੰਮਦ ਉਰਫ ਸਾਗਰ ਪੁੱਤਰ ਬੂਟਾ ਖਾ, ਰਾਣੀ ਪਤਨੀ ਸੁਖਦੇਵ ਗੁਰਮੀਤ ਕੋਰ ਪਤਨੀ ਅਮਗਰੇਜ ਸਿੰਘ, ਪੂਜਾ ਪਤਨੀ ਸਾਹਿਲ, ਮੀਨੂੰ ਪਤਨੀ ਰਣਜੀਤ ਸਿੰਘ ਵਾਸੀ ਗੜਸੰਕਰ, ਸਤਿੰਦਰ ਕੁਮਾਰ ਉਰਫ ਸਾਹਿਲ ਪੁੱਤਰ ਗਿਆਨ ਚੰਦ ਵਾਸੀ ਡਾਨਸੀਵਾਲ, ਸੋਰਵ ਸ਼ਰਮਾ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਮੋਤੀਆ ਥਾਣਾ ਚੱਬੇਵਾਲ, ਪਵਨ ਬਾਲੀ ਉਰਫ ਪੰਮਾਤ ਪੁੱਤਰ ਧਰਮ ਪਾਲ ਵਾਸੀ ਮੁਬਾਰਕਪੁਰ, ਸੁੱਖੀ ਪਤਨੀ ਅਸੋਕ ਕੁਮਾਰ ਵਾਸੀ ਸਤਨੋਰ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here