Saturday, October 31, 2026
Home Hoshiarpur ਹੁਸ਼ਿਆਰਪੁਰ ਪੁਲਿਸ ਨੇ ਚੋਰੀ ਹੋਇਆ ਟਰੱਕ ਕੀਤਾ ਬਰਾਮਦ, ਚੋਰਾਂ ਦੀ ਭਾਲ ਜਾਰੀ

ਹੁਸ਼ਿਆਰਪੁਰ ਪੁਲਿਸ ਨੇ ਚੋਰੀ ਹੋਇਆ ਟਰੱਕ ਕੀਤਾ ਬਰਾਮਦ, ਚੋਰਾਂ ਦੀ ਭਾਲ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹਾਂ ਹੁਸ਼ਿਆਰਪੁਰ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸੁਰੇਂਦਰ ਲਾਂਬਾ ਆਪੀਐਸ, ਸੀਨੀਅਰ ਪੁਲਿਸ ਕਪਤਾਨ, ਹੁਸਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਅਮਰਨਾਥ ਪੀਪੀਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ, ਸਿਟੀ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਵਿੱਢੀ ਮੁਹਿੰਮ ਤਹਿਤ ਇੰਸ: ਸੁੱਖਜੀਤ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਅਗਵਾਈ ਹੇਠ ਏਐਸਆਈ ਸੰਜੀਵ ਸਿੱਧੂ ਨੂੰ ਵੱਡੀ ਸਫਲਤਾ ਮਿਲੀ ਕਿ ਜੋ ਟਰੱਕ ਨੰਬਰੀ ਪੀ.ਬੀ 07-ਬੀ.ਐਸ-1873 ਮਾਰਕਾ ਟਾਟਾ 2515 ਟੀ.ਸੀ ਮਾਡਲ 2008 ਰੰਗ ਚਿੱਟਾ ਮਿਤੀ 03-02-2024 ਨੂੰ ਥਾਣਾ ਮਾਡਲ ਟਾਊਨ ਦੇ ਇਲਾਕਾ ਵਿੱਚੋ ਚੋਰੀ ਹੋਇਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 21 ਮਿਤੀ 04-02-2024 ਅ:ਧ 379, 34 ਭ:ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਬਰਖਿਲਾਫ ਨਾ ਮਲੂਮ ਵਿਅਕਤੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਸੀ। ਜਿਸ ਸਬੰਧੀ ਟੈਕਨੀਕਲ ਸੈਲ ਅਤੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਪੁਲਿਸ ਟੀਮ ਵਲੋ ਬਹੁਤ ਮਿਹਨਤ ਨਾਲ ਚੋਰੀ ਹੋਏ ਟਰੱਕ ਨੂੰ ਅੰਮ੍ਰਿਤਸਰ ਤੋ ਲਵਾਰਿਸ ਹਾਲਤ ਵਿੱਚ ਬ੍ਰਾਮਦ ਕੀਤਾ ਗਿਆ ਹੈ ਟਰੱਕ ਚੋਰੀ ਕਰਨ ਵਾਲੇ ਆਰੋਪੀਆਂ ਦੀ ਭਾਲ ਜਾਰੀ ਹੈ।

Advertisements

LEAVE A REPLY

Please enter your comment!
Please enter your name here