ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਜਾ ਰਹੇ ਵਿਧਾਇਕ ਕਰਮਵੀਰ ਘੁੰਮਣ ਦੀ ਕਾਰ ਹਾਦਸੇ ਦਾ ਹੋਈ ਸ਼ਿਕਾਰ, ਜ਼ਖਮੀ

ਦਸੂਹਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਦਸੂਹਾ ਵਿੱਚ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ ‘ਆਪ’ ਦੇ ਵਿਧਾਇਕ ਜਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਦਸੂਹਾ ਤੋਂ ਤਲਵਾੜਾ ਜਾਂਦੇ ਸਮੇਂ ਵਾਪਰਿਆ।

Advertisements

ਵਿਧਾਇਕ ਘੁੰਮਣ ਤਲਵਾੜਾ ਕਿਸੇ ਪ੍ਰੋਗਰਾਮ ‘ਚ ਸ਼ਾਮਲ ਹੋਣ ਜਾ ਰਹੇ ਸੀ ਤਾਂ ਪਿੰਡ ਚੌਹਾਣਾ ਨੇੜੇ ਉਹਨਾਂ ਦੀ ਕਾਰ ਨੂੰ ਵਾਹਨ ਨੇ ਸਾਈਡ ਮਾਰ ਦਿੱਤੀ ਤੇ ਗੱਡੀ ਸੜਕ ਤੋਂ ਉਤਰ ਕੇ ਖੰਭੇ ਨਾਲ ਜਾ ਟਕਰਾਈ। ਗੱਡੀ ‘ਚ ਸਵਾਰ ਕੁੱਲ 5 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਘੁੰਮਣ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪੈਰ ਵਿੱਚ ਸੱਟ ਲੱਗੀ ਹੈ।

LEAVE A REPLY

Please enter your comment!
Please enter your name here