
ਕੈਲੀਫੋਰਨੀਆ (ਦ ਸਟੈਲਰ ਨਿਊਜ਼)। ਕੈਲੀਫੋਰਨੀਆ ਦੇ ਮਾਡੇਰਾ ਕਾਉਂਟੀ ਵਿਚ ਇੱਕ ਦਰਦਨਾਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਜਿੱਥੇ ਕਿ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਇਸ ਹਾਦਸੇ ਵਿੱਚ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਡੇਰਾ ਕਾਉਂਟੀ ਦੇ ਇਕ ਪੇਂਡੂ ਖੇਤਰ ਵਿਚ ਇਕ ਸ਼ੇਵਰਲੇ ਪਿਕਅਪ ਅਤੇ ਇਕ ਜੀਐਮਸੀ ਵੈਨ ਵਿਚਕਾਰ ਹੋਈ ਟੱਕਰ ਦੇ ਨਤੀਜੇ ਵਜੋਂ ਵੈਨ ਵਿਚ ਸਵਾਰ ਸੱਤ ਯਾਤਰੀਆਂ ਅਤੇ ਸ਼ੇਵਰਲੇਟ ਦੇ ਡਰਾਈਵਰ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।













