Friday, October 30, 2026
Home Latest 30 ਸਾਲਾਂ ਪੁਰਾਣੇ ਘਰ ਦੀ ਡਿੱਗੀ ਛੱਤ, ਬਜ਼ੁਰਗ ਔਰਤ ਦੀ ਮੌਤ

30 ਸਾਲਾਂ ਪੁਰਾਣੇ ਘਰ ਦੀ ਡਿੱਗੀ ਛੱਤ, ਬਜ਼ੁਰਗ ਔਰਤ ਦੀ ਮੌਤ

ਭਵਾਨੀਗੜ੍ਹ (ਦ ਸਟੈਲਰ ਨਿਊਜ਼)। ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿੱਚ ਬੀਤੀ ਰਾਤ ਕਰੀਬ 9 ਵਜੇ ਮਕਾਨ ਦੀ ਛੱਤ ਡਿੱਗਣ ਕਾਰਨ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹਾਦਸੇ ਵਿੱਚ ਪਰਿਵਾਰ ਦੀ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਤੇ ਉਸਦੇ ਨੂੰਹ-ਪੁੱਤਰ ਜ਼ਖਮੀ ਦੱਸੇ ਜਾ ਰਹੇ ਹਨ।

Advertisements

ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਪੁੱਤਰ ਅਮਰ ਸਿੰਘ ਪਤਨੀ ਹਰਜਿੰਦਰ ਕੌਰ ਤੇ ਮਾਂ ਜਸਮੇਲ ਕੌਰ ਨਾਲ 30 ਸਾਲ ਪੁਰਾਣੇ ਘਰ ਵਿਚ ਰਹਿ ਰਹੇ ਹਨ ਤੇ ਅਚਾਨਕ ਉਸਦੀ ਛੱਤ ਡਿੱਗ ਗਈ। ਪਰਿਵਾਰਕ ਮੈਂਬਰ ਛੱਤ ਹੇਠਾਂ ਆ ਗਏ। ਪਿੰਡ ਵਾਸੀਆਂ ਵੱਲੋਂ ਪੁਲਿਸ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ। ਇਸ ਦਰਮਿਆਨ ਅਮਰੀਕ ਦੀ ਮਾਂ ਜਸਮੇਲ ਕੌਰ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here