ਧੀ ਨੂੰ ਏਅਰਪੋਰਟ ਛੱਡ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 6 ਜ਼ਖਮੀ

ਖੰਨਾ (ਦ ਸਟੈਲਰ ਨਿਊਜ਼)। ਖੰਨਾ ਦੇ ਨੈਸ਼ਨਲ ਹਾਈਵੇ ਤੇ ਦਹੇੜੂ ਪੁੱਲ ਤੇ ਇੱਕ ਇਨੋਵਾ ਕਾਰ ਦੀ ਟਰੱਕ ਨਾਲ ਟੱਕਰ ਹੋਣ ਦੀ ਖਬਰ ਮਿਲੀ ਹੈ। ਜ਼ਖਮੀਆਂ ਦੀ ਪਹਿਚਾਣ ਕਾਰ ਚਾਲਕ ਜਤਿੰਦਰ ਸਿੰਘ, ਬਲਵੀਰ ਸਿੰਘ ਤੇ ਉਸਦੀ ਧੀ ਏਕਮਜੋਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲਵੀਰ ਸਿੰਘ ਪਰਿਵਾਰ ਸਮੇਤ ਆਪਣੀ ਧੀ ਨੂੰ ਏਅਰਪੋਰਟ ਛੱਡਣ ਗਏ ਹੋਏ ਹਨ ਤੇ ਜਦੋ ਉਹ ਵਾਪਸ ਆ ਰਹੇ ਸਨ ਤਾਂ ਉਹਨਾਂ ਦੀ ਕਾਰ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ ਤੇ ਉਹਨਾਂ ਦੀ ਕਾਰ ਪਲਟ ਗਈ ਗੱਡੀ ਵਿੱਚ ਸਵਾਰ ਪਿਉ ਧੀ ਜ਼ਖਮੀ ਹੋ ਗਏ ਤੇ ਬਾਕੀ 4 ਪਰਿਵਾਰਕ ਮੈਬਰ ਵੀ ਜ਼ਖਮੀ ਹੋ ਗਏ।

Advertisements

ਮੌਕੇ ਤੇ ਸੇਫਟੀ ਫੋਰਸ ਨੇ ਪਹੁੰਚ ਕੇ ਜ਼ਖਮੀਆ ਨੂੰ ਹਸਪਤਾਲ ਪਹੁੰਚਾਇਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here