
ਮਹਾਰਾਸ਼ਟਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਉਜਨੀ ਡੈਮ ਨੇੜੇ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਇੱਕ ਕਿਸ਼ਤੀ ਪਲਟਣ ਦੇ ਕਾਰਣ ਦੋ ਬੱਚਿਆਂ ਸਮੇਤ ਛੇ ਲੋਕ ਲਾਪਤਾ ਹੋ ਗਏ। ਇੰਦਾਪੁਰ ਦੇ ਤਹਿਸੀਲਦਾਰ ਸ਼੍ਰੀਕਾਂਤ ਪਾਟਿਲ ਨੇ ਦਸਿਆ ਕਿ ਡੁੱਬਣ ਵਾਲਿਆਂ ਵਿਚ ਤਿੰਨ ਪੁਰਸ਼, ਇਕ ਔਰਤ ਅਤੇ ਦੋ ਬੱਚੇ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਕਿਸ਼ਤੀ ਸੇਵਾ ਕਲਸ਼ੀ ਅਤੇ ਭੂਗਾਉਂ ਪਿੰਡਾਂ ਵਿਚਕਾਰ ਚੱਲਦੀ ਹੈ। ਉਨ੍ਹਾਂ ਦਸਿਆ ਕਿ ਸੱਤ ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਪਲਟ ਗਈ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ।












