Monday, October 19, 2026
Home International ਸ਼ਰਮਸਾਰ: ਇਟਲੀ ਵਿੱਚ ਮਾਲਿਕ ਨੇ ਜ਼ਖਮੀ ਹੋਏ ਪੰਜਾਬੀ ਨੌਜ਼ਵਾਨ ਨੂੰ ਹਸਪਤਾਲ ਲੈ...

ਸ਼ਰਮਸਾਰ: ਇਟਲੀ ਵਿੱਚ ਮਾਲਿਕ ਨੇ ਜ਼ਖਮੀ ਹੋਏ ਪੰਜਾਬੀ ਨੌਜ਼ਵਾਨ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ ਘਰ ਦੇ ਬਾਹਰ ਸੁੱਟਿਆ, ਮੌਤ

ਇਟਲੀ (ਦ ਸਟੈਲਰ ਨਿਊਜ਼)। ਇਟਲੀ ਦੇ ਲਾਤੀਨਾ ਸਟੇਟ ਵਿੱਚ ਇੱਕ ਪੰਜਾਬੀ ਨਾਲ ਵਾਪਰੀ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਸਿੰਘ ਜੋ ਕਿ ਫ਼ਾਰਮਹਾਊਸ ਤੇ ਇੱਕ ਇਟਾਲੀਅਨ ਗੋਰੇ ਕੋਲ ਕੰਮ ਕਰਦਾ ਸੀ ਤੇ ਉੱਥੇ ਕੰਮ ਕਰਦੇ ਸਮੇਂ ਉਸਦੀ ਬਾਂਹ ਇੱਕ ਮਸ਼ੀਨ ਵਿੱਚ ਆ ਗਈ ਤੇ ਕੱਟ ਹੋ ਗਈ ਤੇ ਮਾਲਕ ਐਬੂਲੈਂਸ ਨੂੰ ਫੋਨ ਕਰਨ ਦੀ ਬਜਾਏ ਉਸਨੂੰ ਜ਼ਖ਼ਮੀ ਹਾਲਤ ਵਿੱਚ ਉਸਦੇ ਘਰ ਦੇ ਦਰਵਾਜ਼ੇ ਅੱਗੇ ਸੁੱਟ ਕੇ ਭੱਜ ਗਿਆ। ਸਥਾਨਕ ਲੋਕਾਂ ਵੱਲੋਂ ਪੁਲਿਸ ਤੇ ਐਂਬੂਲੈਂਸ ਨੂੰ ਫ਼ੋਨ ਕਰਕੇ ਜ਼ਖਮੀ ਵਿਅਕਤੀ ਨੂੰ ਹੈਲੀਕਾਪਟਰ ਰਾਹੀਂ ਰੋਮ ਦੇ ਹਸਪਤਾਲ ਲਿਜਾਇਆ ਗਿਆ,  ਪਰ ਗੰਭੀਰ ਜ਼ਖਮੀ ਹੋਣ ਕਾਰਨ ਉਸਦੀ ਮੌਤ ਹੋ ਗਈ।

Advertisements

ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀਆਂ ਸੰਸਥਾਵਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਆਰੰਭ ਕਰ ਦਿੱਤਾ ਗਿਆ ਹੈ। ਇਸ ਸਬੰਧੀ 25 ਜੂਨ ਨੂੰ ਲਾਤੀਨਾ ਦੇ ਪ੍ਰਫੇਤੂਰੇ ਸਾਹਮਣੇ ਰੋਸ ਮੁਜ਼ਾਹਰਾ ਵੀ ਰੱਖਿਆ ਗਿਆ ਹੈ, ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ। ਇੰਡੀਅਨ ਕਮਿਊਨਿਟੀ ਲਾਸੀਓ ਦੇ ਮੁੱਖੀ ਗੁਰਮੁਖ ਹਜ਼ਾਰਾ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਮਾਲਕਾਂ ਵੱਲੋਂ ਖੇਤ ਮਜ਼ਦੂਰਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਗਿਆ ਹੈ।

LEAVE A REPLY

Please enter your comment!
Please enter your name here