Monday, October 19, 2026
Home Latest ਛੱਤੀਸਗੜ੍ਹ ਵਿੱਚ ਜਵਾਨਾਂ ਦੀ ਪਿਕਅੱਪ ਗੱਡੀ ਪਲਟੀ, 2 ਜਵਾਨਾਂ ਦੀ ਮੌਤ

ਛੱਤੀਸਗੜ੍ਹ ਵਿੱਚ ਜਵਾਨਾਂ ਦੀ ਪਿਕਅੱਪ ਗੱਡੀ ਪਲਟੀ, 2 ਜਵਾਨਾਂ ਦੀ ਮੌਤ

ਛੱਤੀਸਗੜ੍ਹ (ਦ ਸਟੈਲਰ ਨਿਊਜ਼)। ਛੱਤੀਸਗੜ੍ਹ ਦੇ ਬਲਰਾਮਪੁਰ ਵਿੱਚ ਜਵਾਨਾਂ ਦੀ ਪਿਕਅੱਪ ਗੱਡੀ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਛੱਤੀਸਗੜ੍ਹ ਆਰਮਡ ਫੋਰਸਿਜ਼ ਸੀਏਐਫ ਦੇ 2 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਸਮੇਤ 2 ਗੰਭੀਰ ਜ਼ਖਮੀ ਹੋ ਗਏ।

Advertisements

ਜਾਣਕਾਰੀ ਮੁਤਾਬਕ ਸੀਏਐਫ ਦੇ ਜਵਾਨਾਂ ਦੀ ਪਿਕਅੱਪ ਅਚਾਨਕ ਬੇਕਾਬੂ ਹੋ ਗਈ ਆਵਾਜਾਈ ਦੇ ਵਿਚਕਾਰ ਪਲਟ ਗਈ ਅਤੇ ਟੋਏ ਵਿੱਚ ਡਿੱਗ ਗਈ ਤੇ ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ ਇਸ ਬਾਰੇ ਅਜੇ ਕੁੱਝ ਪਤਾ ਨਹੀ ਲੱਗ ਸਕਿਆ ਹੈ। ਹਾਦਸੇ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਿਕਰਯੋਗ ਹੈ ਕਿ ਨਕਸਲ ਪ੍ਰਭਾਵਿਤ ਖੇਤਰ ਸਮਰੀ ਥਾਣਾ ਖੇਤਰ ਦੇ ਅਧੀਨ ਕੈਂਪ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਲਕ ਇਹ ਹਾਦਸਾ ਵਾਪਰ ਗਿਆ। ਫਿਲਹਾਲ ਦੋਵਾਂ ਜ਼ਖਮੀਆਂ ਦਾ ਇਲਾਜ਼ ਚੱਲ ਰਿਹਾ ਹੈ।

LEAVE A REPLY

Please enter your comment!
Please enter your name here