
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਲਿਟਲ ਜੀਨੀਅਸ ਸਕੂਲ ਵਿੱਚ ਪ੍ਰਾਇਮਰੀ ਵਰਗ ਦੇ ਬੱਚਿਆਂ ਨੂੰ ਬੀਜ ਅੰਕੁਰਨ ਦੀ ਪ੍ਰਕਿਰਿਆ ਕਰਵਾਈ ਗਈ। ਇਸ ਪ੍ਰਕਿਰਿਆ ਦੇ ਵਿੱਚ ਸਕੂਲ ਦੇ ਮੁੱਖ ਅਧਿਆਪਿਕਾ ਸਮੂਹ ਸਟਾਫ ਅਤੇ ਬੱਚਿਆਂ ਦੁਆਰਾ ਬੀਜਾਂ ਨੂੰ ਅੰਕੁਰਨ ਕਰਵਾਇਆ ਗਿਆ। ਅਤੇ ਮੁੱਖ ਅਧਿਆਪਕਾ ਹਰਮਿੰਦਰ ਕੌਰ ਜੀ ਦੇ ਦੁਆਰਾ ਦੱਸਿਆ ਗਿਆ ਕਿ ਜੇਕਰ ਅਸੀਂ ਆਪਣੇ ਜੀਵਨ ਨੂੰ ਧਰਤੀ ਤੇ ਸੰਭਵ ਬਣਾਉਣਾ ਚਾਹੁੰਦੇ ਹਾਂ ਤੇ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਨੇ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਦੇ ਬਾਰੇ ਦੱਸਿਆ। ਸਕੂਲ ਦੇ ਮੁੱਖ ਪ੍ਰਬੰਧਕ ਸੂਬਾ ਭੁਪਿੰਦਰ ਸਿੰਘ ਜੀ ਮੈਡਮ ਗੁਡਵੰਤ ਕੌਰ ਜੀ ਅਤੇ ਪ੍ਰਬੰਧਕ ਸ਼੍ਰੀਮਤੀ ਗੁਰਪ੍ਰੀਤ ਮਾਥੂਰ ਜੀ ਨੇ ਬੱਚਿਆਂ ਨੂੰ ਆਪਣੀ ਧਰਤੀ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਜੀਵਨ ਨੂੰ ਸੁਰੱਖਿਤ ਬਣਾਉਣ ਦੇ ਬਾਰੇ ਦੱਸਿਆ।













