
ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿੱਚ ਠੱਗਾਂ ਵੱਲੋਂ ਆਨਲਾਈਨ ਕੰਮ ਪੂਰਾ ਕਰਨ ਤੋਂ ਬਾਅਦ ਕਮਿਸ਼ਨ ਦੇਣ ਦੇ ਬਹਾਨੇ ਵਿਅਕਤੀ ਤੋਂ 33 ਲੱਖ ਰੁਪਏ ਠੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਅਜੇ ਜੈਨ ਨੇ ਦੱਸਿਆ ਕਿ 24 ਫਰਵਰੀ ਨੂੰ ਮੋਬਾਇਲ ਫੋਨ ਤੇ ਕਨਿਕਾ ਮੀਰਾ ਨਾਮਕ ਮਹਿਲਾ ਦਾ ਫੋਨ ਆਇਆ ਸੀ ਜੋ ਕਿ ਆਪਣੇ ਆਪ ਨੂੰ ਕਿਕਸਟਾਰਟ ਲਿਮਟਿਡ ਕੰਪਨੀ ਦੀ ਮੁਲਾਜ਼ਮ ਦੱਸ ਰਹੀ ਸੀ ਤੇ ਉਸਨੇ ਘਰ ਬੈਠੇ ਆਨਲਾਈਨ ਸਮੀਖਿਆ ਕਰਕੇ ਹਰ ਦਿਨ 6 ਹਜਾਰ ਰੁਪਏ ਕਮਾਉਣ ਦੀ ਗੱਲ ਕੀਤੀ ਤੇ ਗੱਲਾਂ ਵਿੱਚ ਆ ਕੇ ਅਜੇ ਨੇ ਗੂਗਲ ਤੇ ਸਮੀਖਿਆ ਕਰਨਾ ਸ਼ੁਰੂ ਕਰ ਦਿੱਤਾ ਤੇ ਕੰਮ ਪੂਰਾ ਕਰਨ ਤੋਂ ਬਾਅਦ ਪੈਸੇ ਵੀ ਮਿਲਣ ਲੱਗੇ ਤੇ ਉਸਤੋਂ ਬਾਅਦ ਉਸਨੂੰ ਟੈਲੀਗ੍ਰਾਮ ਗਰੁੱਪ ਵਿੱਚ ਜੋੜ ਕੇ ਟਾਸਕ ਦਿੱਤਾ ਤੇ ਸ਼ੁਰੂ ਵਿੱਚ ਕੰਮ ਦੀ ਕਮਿਸ਼ਨ ਦਿੱਤੀ ਗਈ ਤੇ ਬਾਅਦ ਵਿੱਚ ਪੈਸੇ ਦੇਣੇ ਬੰਦ ਕਰ ਦਿੱਤੇ। ਇਸਤੋਂ ਬਾਅਦ ਆਨਲਾਈਨ ਨਿਵੇਸ਼ ਲਈ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।

ਅਜੇ ਨੇ 33.04 ਲੱਖ ਰੁਪਏ ਵੱਖ-ਵੱਖ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਤੇ ਨਾਂ ਉਸਨੂੰ ਕੋਈ ਲਾਭ ਹੋਇਆ ਤੇ ਨਾਂ ਹੀ ਕੋਈ ਪੈਸੇ ਵਾਪਸ ਮਿਲੇ। ਫਿਲਹਾਲ ਪੁਲਿਸ ਨੇ ਅਣਪਛਾਤੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












