
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਖੱਸਣ ਤਹਿਸੀਲ ਭੁਲੱਥ ਜਿਲਾ ਕਪੂਰਥਲਾ ਵਿਖੇ ਸਕੂਲੀ ਬੱਚਿਆਂ ਨੂੰ ਤੇਜ ਅਤੇ ਹੁੰਮਸ ਵਾਲੀ ਗਰਮੀ ਤੋਂ ਰਾਹਤ ਦਿਵਾਉਣ ਲਈ ਵਿਪਨ ਕੁਮਾਰ ਯੂ ਐਸ ਏ, ਸਾਬਕਾ ਸਰਪੰਚ ਪਿੰਡ ਖੱਸਣ ਨੇ ਅਮਰੀਕਾ ਤੋਂ ਰਾਸ਼ੀ ਭੇਜਕੇ ਸਕੂਲ ਦੇ ਕਲਾਸਰੂਮ ਚ ਏ.ਸੀ ਲਗਵਾਇਆ। ਇਸ ਮੌਕੇ ਸਕੂਲ ਸਟਾਫ ਨੇ ਵਿਪਨ ਖੱਸਣ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਵੱਲੋਂ ਬੱਚਿਆਂ ਲਈ ਦਾਨ ਕੀਤਾ ਏ.ਸੀ ਸਕੂਲ ਵਿਖੇ ਪਹੁੰਚ ਗਿਆ ਹੈ।

ਏ.ਸੀ ਪਹੁੰਚਣ ਤੇ ਜਿਸ ਕਲਾਸ ਵਿੱਚ ਇਹ ਏ.ਸੀ ਲੱਗਣਾ ਸੀ ਉਸ ਕਲਾਸ ਦੇ ਬੱਚਿਆਂ ਵਿੱਚ ਜੋ ਖੁਸ਼ੀ ਦੀ ਲਹਿਰ ਸੀ ਉਹ ਦੇਖਣ ਵਾਲੀ ਸੀ। ਸਰਪੰਚ ਸਾਹਿਬ ਇਹਨਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀਆਂ ਦੁਆਵਾਂ ਆਪ ਜੀ ਨੂੰ ਲੱਗਣੀਆਂ। ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਆਪ ਦਾ ਕੋਟੀ-ਕੋਟੀ ਧੰਨਵਾਦ ਕਰਦੇ ਹਨ। ਜਦੋਂ ਵੀ ਪਿੰਡ ਆਵੋ ਸਕੂਲ ਵਿਖੇ ਜ਼ਰੂਰ ਆਇਓ।












