Saturday, October 17, 2026
Home Hoshiarpur ਐਸਐਸਪੀ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਹੁਸ਼ਿਆਰਪੁਰ ਪਹਿਲਾਂ ਨਸ਼ਾ ਮੁਕਤ ਜ਼ਿਲਾਂ ਬਣਨ ਜਾ...

ਐਸਐਸਪੀ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਹੁਸ਼ਿਆਰਪੁਰ ਪਹਿਲਾਂ ਨਸ਼ਾ ਮੁਕਤ ਜ਼ਿਲਾਂ ਬਣਨ ਜਾ ਰਿਹਾ ਹੈ: ਠੇਕੇਦਾਰ ਭਗਵਾਨ ਦਾਸ/ਪ੍ਰਸ਼ੋਤਮ ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵਿਖੇ ਠੇਕੇਦਾਰ ਭਗਵਾਨ ਸਿੰਘ ਤੇ ਪ੍ਰਸ਼ੋਤਮ ਰਾਜ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਨੇ ਸਾਥੀਆਂ ਨਾਲ ਮੀਟਿੰਗ ਦੋਰਾਨ ਐਸ ਐਸ ਪੀ ਸੁੰਰਿਦਰ ਲਾਂਬਾ ਦੀ ਅਗਵਾਈ ਹੇਠ ਹੁਸ਼ਿਆਰਪੁਰ ਪੁਲਿਸ ਦੇ ਨਸ਼ਿਆਂ ਨੂੰ ਠੱਲ ਪਾਉਣ ਲਈ ਕੀਤੀ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉਨਾਂ ਕਿਹਾ ਕਿ, ਨਸ਼ਿਆਂ ਦੇ ਕਾਰਨ ਖਤਮ ਹੋ ਰਹੀ ਨੋਜਵਾਨ ਪੀੜੀ ਤੇ ਪਰਿਵਾਰ ਤੇ ਵੱਧ ਰਹੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਇਨਾਂ ਦਿਨਾਂ ਦੋਰਾਨ ਜੋ ਹੁਸ਼ਿਆਰਪੁਰ ਪੁਲਿਸ ਦੀ ਕਾਰਗੁਜ਼ਾਰੀ ਮਾਣਯੋਗ ਐਸ ਐਸ ਪੀ ਸੁੰਰਿਦਰ ਲਾਂਬਾ ਜੀ ਅਗਵਾਈ ਹੇਠ ਚੱਲ ਰਹੀ ਹੈ ਸ਼ਲਾਘਾਯੋਗ ਹੈ। ਪੂਰੇ ਹੁਸ਼ਿਆਰਪੁਰ ਸ਼ਹਿਰ ਤੇ ਵਿੱਚ ਨਾਲ ਲੱਗਦੇ ਪਿੰਡਾਂ ਵਿੱਚ ਆਮ ਜਨਤਾ ਵਲੋਂ ਇੱਕ ਸੁੱਖ ਦਾ ਸਾਹ ਜਿਹਾ ਲਿਆ ਜਾ ਰਿਹਾ ਹੈ, ਕਿਉ ਕਿ ਨਸ਼ਿਆਂ ਦੇ ਆਦੀ ਨਸ਼ੇੜੀ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਰਾਤ ਭਰ ਗਲਿਆਂ ਸੜਕਾਂ ਤੇ ਅਵਾਰਾਗਰਦੀ ਕਰਦੇ ਨਜਰ ਆਉਂਦੇ ਸਨ, ਪਰ ਕੁੱਝ ਦਿਨਾਂ ਤੋਂ ਪੁਲਿਸ ਦੀ ਸਖਤ ਮਿਹਨਤ ਤੇ ਸਖਤ ਕਾਰਵਾਈ ਕਰਨ ਤੇ ਨਸ਼ਿਆਂ ਦੇ ਆਦੀ ਹੋ ਰਹੇ ਨੋਜਵਾਨਾ ਦੇ ਮਾਪਿਆਂ ਨੂੰ ਸੁੱਖ ਦਾ ਸਾਹ ਆਇਆ ਹੈ, ਅਚਨਚੇਤ ਚੈਕਿੰਗ ਕਾਰਨ ਪਿੰਡਾਂ ਤੇ ਸ਼ਹਿਰ ਵਿੱਚ ਘੁੰਮ ਰਹੇ ਨਸ਼ੇ ਦੇ ਵਪਾਰੀ ਜਾ ਤਾ ਪੁਲਿਸ ਨੇ ਗਿਰਫ਼ਤਾਰ ਕੀਤੇ ਹਨ ਜਾ ਫਿਰ ਖੁੱਡਾਂ ਵਿੱਚ ਜਾ ਵੜੇ ਹਨ।

Advertisements

ਇੱਕ ਹੋਰ ਉਪਰਾਲਾ ਜੋ ਬਹੁਤ ਹੀ ਵਧੀਆ ਹੁਸ਼ਿਆਰਪੁਰ ਪੁਲਿਸ ਕਰ ਰਹੀ ਹੈ ਕਿ ਜੋ ਨੋਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਜਾ ਨਸ਼ੇ ਦੇ ਆਦੀ ਹੋ ਚੁੱਕੇ ਹਨ ਉਨ੍ਹਾਂ ਨੂੰ ਆਪ ਘਰੋਂ ਲਿਜਾ ਕੇ ਮਾ ਬਾਪ ਦੀ ਸਹਿਮਤੀ ਨਾਲ ਸਰਕਾਰ ਦੁਆਰਾ ਖੋਲੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਨਵਾਂ ਜੀਵਨ ਮਿਲਣ ਦੀ ਆਸ ਉਪਜੇਗੀ। ਹੁਸ਼ਿਆਰਪੁਰ ਜ਼ਿਲਾ ਵਾਸੀਆਂ ਨੂੰ ਅਪੀਲ ਹੈ ਕਿ ਇਹੋ ਜਿਹੇ ਗਲਤ ਅਨਸਰਾਂ ਬਾਰੇ ਬਿਨਾਂ ਕਿਸੇ ਡਰ ਭੈ ਤੋ ਪੁਲੀਸ ਦੇ ਧਿਆਨ ਵਿੱਚ ਲਿਆ ਕੇ ਨਸ਼ਾ ਮੁਕਤ ਜਿਲਾ ਬਣਾਉਣ ਵਿੱਚ ਮਦਦ ਕਰਿਏ। ਸੋ ਆਸ ਕਰਦੇ ਹਾਂ ਕੀ ਹੁਸ਼ਿਆਰਪੁਰ ਪੁਲਿਸ ਐਸ ਐਸ ਪੀ ਸੁੰਰਿਦਰ ਲਾਂਬਾ ਦੀ ਅਗਵਾਈ ਹੇਠ ਇਵੇਂ ਹੀ ਸਖਤ ਕਾਰਵਾਈ ਕਰਦੀ ਰਹੇਂਗੀ ਤੇ ਆਉਣ ਵਾਲੇ ਦਿਨਾਂ ਵਿਚ ਹੁਸ਼ਿਆਰਪੁਰ ਪੂਰੀ ਤਰ੍ਹਾਂ ਨਾਲ ਨਸ਼ਾ ਮੁਕਤ ਪਹਿਲਾਂ ਸ਼ਹਿਰ ਬਣਨ ਜਾ ਰਿਹਾ ਹੈ।

LEAVE A REPLY

Please enter your comment!
Please enter your name here