
ਪਠਾਨਕੋਟ (ਦ ਸਟੈਲਰ ਨਿਊਜ਼)। ਆਯੂਸ ਕਮਿਸਨਰ ਅਭਿਨਵ ਤਿ੍ਰਖਾ ਜੀ ਡਾਇਰੈਕਟਰ ਪੰਜਾਬ ਰਵੀ ਕੁਮਾਰ ਡੂਮਰਾ ਜੀ ਅਤੇ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਮਲਕੀਤ ਸਿੰਘ ਘੱਗਾ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਅੱਜ ਆਯੂਸ ਹੈਲਥ ਐਂਡ ਵੈਲਨੇਸ ਸੈਂਟਰ ਲਾਹੜੀ ਗੁੱਜਰਾਂ ਪਠਾਨਕੋਟ ਫ੍ਰੀ ਆਯੂਰਵੈਦਿਕ ਕੈਂਪ ਲਗਾਇਆ ਗਿਆ ਹੈ। ਇਹ ਜਾਣਕਾਰੀ ਡਾ. ਜਤਿੰਦਰ ਸਿੰਘ ਆਯੂਰਵੈਦਿਕ ਮੈਡੀਕਲ ਅਫਸਰ (ਨੋਡਲ ਅਫਸਰ) ਵੱਲੋਂ ਪਿੰਡ ਗੁਜਰਾਂ ਲਾਹੜੀ ਵਿਖੇ ਲਗਾਏ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ ਦੋਰਾਨ ਦਿੱਤੀ ਗਈ। ਜਿਕਰਯੋਗ ਹੈ ਕਿ ਫ੍ਰੀ ਮੈਡੀਕਲ ਕੈਂਪ ਦੋਰਾਨ ਬਜੁਰਗਾਂ ਨੂੰ ਫ੍ਰੀ ਸਿਹਤ ਸੁਵਿਧਾਵਾਂ ਦਿੱਤੀਆਂ ਗਈਆਂ। ਇਸ ਮੋਕੇ ਤੇ ਜਿਲ੍ਹਾ ਆਯੂਰਵੈਦਿਕ ਅਤੇ ਯੁਨਾਨੀ ਮੈਡੀਕਲ ਅਫਸਰ ਮਲਕੀਤ ਸਿੰਘ ਘੱਗਾ, ਸੁਪਰੀਡੇਂਟ ਸ. ਗੁਰਮੀਤ ਸਿੰਘ ਅਤੇ ਅੰਕੁਸ ਸਰਮਾ ਵਿਸੇਸ ਤੋਰ ਤੇ ਹਾਜਰ ਹੋਏ। ਡਾ. ਮਲਕੀਤ ਸਿੰਘ ਜੀ ਵੱਲੋਂ ਰੀਬਿਨ ਕੱਟ ਕੇ ਕੈਂਪ ਦਾ ਸੁਭਆਰੰਭ ਕੀਤਾ ਗਿਆ।

ਇਸ ਤੋਂ ਇਲਾਵਾ ਡਾ. ਬਿਪਨ ਸਿੰਘ, ਡਾ. ਕੁਲਦੀਪ ਸਿੰਘ, ਡਾ. ਜੀਵਨ ਜਯੋਤੀ ਵੱਲੋਂ ਬਜੂਰਗਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਉਪਵੈਦ ਰਮਨ ਕੁਮਾਰ, ਕੰਵਲ ਜਯੋਤੀ, ਅਭਿਸੇਕ ਸਰਮਾ, ਪ੍ਰਦੀਪ, ਸੁੱਚਾ ਸਿੰਘ ਦੁਆਰਾ ਬਜੂਰਗਾਂ ਨੂੰ ਫ੍ਰੀ ਆਯੂਰਵੈਦਿਕ ਦਵਾਈਆਂ ਵੰਡੀਆਂ ਗਈਆਂ। ਪ੍ਰਸਿੱਧ ਆਯੂਰਵੈਦਿਕ ਕੰਪਨੀ ਬੇਲਾੱਨ ਫਾਰਮਾਂ ਵੱਲੋਂ ਸੁਧਾਂਸੂ ਨੇ ਵੀ ਇਸ ਕੈਂਪ ਵਿੱਚ ਅਪਣਾ ਯੋਗਦਾਨ ਪਾਇਆ। ਡਾ. ਜਤਿੰਦਰ ਸਿੰਘ ਨੇ ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ੍ਰੀ ਮੈਡੀਕਲ ਕੈਂਪ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਫ੍ਰੀ ਆਯੂਰਵੈਦਿਕ ਮੈਡੀਕਲ 7 eriatric camp ਲਗਾਇਆ ਗਿਆ। ਜਿਸ ਦੋਰਾਨ ਕਰੀਬ 153 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਹਤ ਕੈਂਪ ਦੋਰਾਨ ਯੋਗਾ ਇੰਸਟਕਟਰ ਸੁਰੇਸ ਕੁਮਾਰ, ਪਿੰਡ ਲਾਹੜੀ ਗੁਜਰਾਂ ਦੇ ਸਰਪੰਚ ਦੇਵ ਰਾਜ ਸੈਣੀ, ਸਾਬਕਾ ਰੇਲਵੇ ਐਮ.ਸੀ.ਐਮ. ਅਰਵਿੰਦਰ ਸੈਣੀ, ਕੈਪਟਨ ਬਾਲ ਕਿ੍ਰਸਨ, ਸੁਖਦੇਵ ਸੈਣੀ, ਰਵਿੰਦਰ, ਅਮਿਤ ਸੈਣੀਮ (ਮੈਨੇਜਰ ਸਿਪਲਾ ਕੰਪਨੀ) ਸੁਰਜੀਤ ਕੁਮਾਰ, ਅਮਨਪ੍ਰੀਤ, ਪੂਜਾ, ਭਾਵਨਾ, ਕਿਰਨ, ਸੁਨੇਹਾ ਕੁਮਾਰੀ ਆਦਿ ਦਾ ਕੈਂਪ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਡਾ. ਮਲਕੀਤ ਸਿੰਘ ਵੱਲੋਂ ਕੈਂਪ ਦੋਰਾਨ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੰਚ ਅਜਿਹੇ ਹੋਰ ਕੈਂਪ ਲਗਾਏ ਜਾਣਗੇ ਤਾਂ ਜੋ ਲੋਕ ਆਯੂਰਵੈਦ ਤੋਂ ਵੀ ਲਾਭ ਪ੍ਰਾਪਤ ਕਰ ਸਕਣ।












