Sunday, November 1, 2026
Home Latest ਜੀਵਨ ਦੀ ਸੁਰੱਖਿਆ ਲਈ ਵੱਧ ਤੋਂ ਪੌਦੇ ਲਗਾਓ: ਡਾ. ਹਰਭਜਨ

ਜੀਵਨ ਦੀ ਸੁਰੱਖਿਆ ਲਈ ਵੱਧ ਤੋਂ ਪੌਦੇ ਲਗਾਓ: ਡਾ. ਹਰਭਜਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਗੁਰੂ ਨਾਨਕ ਜਿਲਾ ਲਾਇਬ੍ਰੇਰੀ ਕਪੂਰਥਲਾ ਵਿਖੇ ਜਿਲਾ ਭਾਸ਼ਾ ਅਫਸਰ ਮੈਡਮ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਵਾਤਾਵਰਨ ਚੇਤਨਾ  ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵਾਤਾਵਰਨ ਪ੍ਰੇਮੀ ਬੀਸੀਐਸ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਸਮਾਜ ਸੇਵੀ ਡਾ. ਹਰਭਜਨ ਸਿੰਘ ਉਚੇਚੇ ਤੌਰ ਤੇ ਪੁੱਜੇ। ਇਸ ਤੋਂ ਇਲਾਵਾ ਲਾਇਬ੍ਰਰੀਅਨ ਮੈਡਮ ਸਵਰਾਜ ਕੌਰ, ਰੀਨਾ ਅਟਵਾਲ ਤੋਂ ਇਲਾਵਾ ਵੱਖ ਸਕੂਲਾਂ ਕਾਲਜਾਂ ਦੇ ਉੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀ ਵੀ ਇਸ ਮੌਕੇ ਮੌਜੂਦ ਰਹੇ। ਇਸ ਮੌਕੇ ਤੇ ਬੋਲਦਿਆਂ ਬੀਸੀਐਸ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਸੰਸਥਾ ਵਾਤਾਵਰਣ ਨੂੰ ਬਚਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਉਪਰਾਲੇ ਕਰ ਰਹੀ ਹੈ।

Advertisements

ਉਨਾਂ ਕਿਹਾ ਕੇ ਇੱਕ ਬੰਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਪਣੀ ਜਿੰਦਗੀ ਵਿੱਚ 40 ਤੋਂ ਵੱਧ ਦਰਖਤਾਂ ਦੀ ਖਪਤ ਕਰ ਲੈਂਦਾ ਹੈ,ਉਹ ਲਗਾਉਂਦਾ ਕਿੰਨੇ ਹੈ ? ਅਸੀਂ ਸਭ ਜਾਣਦੇ ਹਾਂ, ਹਰ ਬੰਦੇ ਨੂੰ ਘੱਟੋ-ਘੱਟ 40 ਪੌਦੇ ਲਗਾਉਣੇ ਚਾਹੀਦੇ ਹਨ। ਸਮਾਜ ਸੇਵੀ ਡਾ. ਹਰਭਜਨ ਸਿੰਘ ਨੇ ਸੰਸਥਾ ਦੇ ਕੰਮਾਂ ਦੀ ਛਲਾਘਾ ਕੀਤੀ ਅਤੇ ਬੱਚਿਆਂ ਨੂੰ ਅਪੀਲ ਕੀਤੀ ਕੇ ਵਾਤਾਵਰਨ ਦੀ ਸੁਰੱਖਿਆ ਲਈ ਅੱਗੇ ਆਉਣ।ਉਨਾਂ ਇਹ ਵੀ ਕਿਹਾ ਕੇ ਮਨੁੱਖ ਜੇਕਰ ਭਿਆਨਿਕ ਬਿਮਾਰੀਆਂ ਦਾ ਸ਼ਿਕਾਰ ਹੈ ਤਾਂ ਵਾਤਾਵਰਨ ਪ੍ਰਦੂਸ਼ਣ ਹੀ ਇਸ ਦਾ ਕਾਰਨ ਹੈ। ਜਿਲਾ ਭਾਸ਼ਾ ਅਫਸਰ ਮੈਡਮ ਜਸਪ੍ਰੀਤ ਕੌਰ ਨੇ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਵਲੋਂ ਲਾਇਬ੍ਰੇਰੀ ਵਿੱਚ ਪੌਦੇ ਲਗਾਉਣ ਲਈ ਧੰਨਵਾਦ ਕੀਤਾ। ਉਨਾਂ ਸੰਸਥਾ ਦੇ ਆਗੂਆ ਨੂੰ ਭਰੋਸਾ ਦਿਵਾਉਦਿਆਂ ਭਾਸ਼ਾ ਵਿਭਾਗ ਹਰੇਕ ਤਰਾਂ ਦੇ ਸਹਿਯੋਗ ਲਈ ਤਤਪਰ ਰਹੇਗਾ। ਇਸ ਕਾਰਜ ਵਿੱਚ ਰਿਤਿਕਾ, ਨਿਕਿਤਾ, ਅਰੁਨਵੀਰ ਅਟਵਾਲ, ਅਰਜੁਨ ਸਿੰਘ, ਅਤੁਲ ਸ਼ਰਮਾਂ, ਸਲਮਾਨ ਖਾਨ ਅਤੇ ਗੌਰਵ ਆਦਿ ਯਤਨਸ਼ੀਲ 

LEAVE A REPLY

Please enter your comment!
Please enter your name here