Friday, October 30, 2026
Home Latest ਪੂਲ ਪਾਰਟੀ ਵਿੱਚ ਨਹਾਉਂਦੇ ਸਮੇਂ ਨੌਜ਼ਵਾਨ ਦੀ ਡੁੱਬਣ ਕਾਰਨ ਹੋਈ ਮੌਤ

ਪੂਲ ਪਾਰਟੀ ਵਿੱਚ ਨਹਾਉਂਦੇ ਸਮੇਂ ਨੌਜ਼ਵਾਨ ਦੀ ਡੁੱਬਣ ਕਾਰਨ ਹੋਈ ਮੌਤ

ਕਰਨਾਲ (ਦ ਸਟੈਲਰ ਨਿਊਜ਼)। ਕਰਨਾਲ ਦੇ ਨੌਜ਼ਵਾਨ ਦੀ ਕੈਨੇਡਾ ਦੇ ਪੂਲ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਨੌਮਿਤ ਗੋਸਵਾਮੀ ਉਮਰ 20 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਮਿਤ 8 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਤੇ ਉਹ ਸਟੱਡੀ ਦੌਰਾਨ ਓਨਟਾਰੀਓ ਸਿਟੀ ਵਿੱਚ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਤੇ ਪੜ੍ਹਾਈ ਦੌਰਾਨ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਵੀ ਕਰਦਾ ਸੀ।

Advertisements

ਜਾਣਕਾਰੀ ਮੁਤਾਬਕ ਨੌਮਿਤ ਕੈਨੇਡਾ ਵਿੱਚ ਆਪਣੇ ਇੱਕ ਦੋਸਤ ਦੀ ਪੂਲ ਪਾਰਟੀ ਵਿੱਚ ਗਿਆ ਹੋਇਆ ਤੇ ਅਚਾਨਕ ਸਵੀਮਿੰਗ ਪੂਲ ਵਿੱਚ ਨਹਾਉਦੇ ਸਮੇਂ ਉਹ ਪਾਣੀ ਵਿੱਚ ਡੁੱਬ ਗਿਆ ਜਿਸਤੋਂ ਬਾਅਦ ਉਸਦੇ ਦੋਸਤਾਂ ਨੇ ਪਾਣੀ ਵਿੱਚ ਛਾਲ ਮਾਰ ਕੇ ਉਸਨੂੰ ਬਾਹਰ ਕੱਢਿਆ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸਦੇ ਪੇਟ ਵਿੱਚੋਂ ਪਾਣੀ ਕੱਢਿਆ ਗਿਆ ਪਰ ਉਸਦੇ ਸਰੀਰ ਵਿੱਚ ਕੋਈ ਹਿੱਲਜੁਲ ਨਹੀ ਹੋਈ, ਜਿਸ ਕਾਰਨ ਨੌਮਿਤ ਦੀ ਮੌਕੇ ਤੇ ਹੀ ਮੌਤ ਹੋ ਗਈ। ਨੌਮਿਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here